ਕਣਕ ਵਿੱਚ 12% ਨਮੀ ਹੋਣ ਨਾਲ ਕਿਸਾਨਾਂ ਨੂੰ ਭੇਜਿਆ ਜਾ ਰਿਹਾ ਵਾਪਸ

🎬 Watch Now: Feature Video

thumbnail
ਤਰਨ ਤਾਰਨ: ਕਰਫਿਊ ਦੌਰਾਨ ਮੰਡੀਆਂ ਦੇ ਵਿੱਚ ਫ਼ਸਲ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਫ਼ਸਲ 'ਚ 12 ਪ੍ਰਤੀਸ਼ਤ ਨਮੀ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਦੇ ਵਿੱਚੋਂ ਵਾਪਸ ਭੇਜਿਆ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਕਣਕ ਲੈ ਕੇ ਆਉਣ ਜਾਣ ਦਾ ਦੋਹਰਾ ਖਰਚਾ ਪੈ ਰਿਹਾ ਹੈ। ਇਸ ਦੌਰਾਨ ਪੱਲੇਦਾਰਾ ਨੂੰ ਵੀ ਕੰਮ ਨਹੀਂ ਮਿਲ ਰਿਹਾ। ਪੱਲੇਦਾਰ ਇੱਕ ਦਿਨ ਕੰਮ ਕਰਕੇ 3 ਦਿਨ ਵਿਹਲੇ ਰਹਿੰਦੇ ਹਨ। ਕਿਸਾਨਾਂ ਨੇ ਕਿਹਾ ਕਿ ਪਾਸ ਘੱਟ ਜਾਰੀ ਹੋਣ ਨਾਲ ਕਣਕ ਦੀ ਖਰੀਦਾਰੀ ਲੰਬੀ ਚੱਲੇਗੀ। ਉਨ੍ਹਾਂ ਨੇ ਕਿਹਾ ਕਿ 12% ਨਮੀ ਵਾਲੀ ਕਣਕ ਦੀ ਰੋਜ਼ਾਨਾ 4-5 ਟਰਾਲੀਆਂ ਵਾਪਸ ਜਾਂਦੀਆਂ ਹਨ ਜਿਸ ਕਰਕੇ ਉੁਨ੍ਹਾਂ ਨੂੰ ਖੱਜਲ੍ਹ ਖੁਆਰੀ ਹੋ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.