ਆਪਣੇ ਨੰਬਰ ਬਣਾਉਣ ਨੂੰ ਲੈਕੇ ਕਾਂਗਰਸੀਆਂ ਵਿੱਚ ਮੁੜ ਤੂੰ-ਤੂੰ ਮੈਂ-ਮੈਂ - Congress
🎬 Watch Now: Feature Video
ਬਠਿੰਡਾ: ਪੰਜਾਬ ਕਾਂਗਰਸ (Punjab Congress) ਵਿੱਚ ਆਪਸੀ ਫੁੱਟਬਾਜ਼ੀ ਰੋਕਣ ਦਾ ਨਾਮ ਨਹੀਂ ਲੈ ਰਹੀ ਇਸ ਦੀ ਤਾਜ਼ਾ ਮਿਸਾਇਲ ਪਿੰਡ ਚਾਉਕੇ ਤੋਂ ਸਾਹਮਣੇ ਆਈ ਹੈ। ਜਿੱਥੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਦੇ ਘਰ ਆਮ ਆਦਮੀ ਪਾਰਟੀ (Aam Aadmi Party) ਤੋਂ ਕਾਂਗਰਸ (Congress) ਵਿੱਚ ਸ਼ਾਮਲ ਹੋਏ ਵਿਧਾਇਕ ਜਗਦੇਵ ਸਿੰਘ ਕਮਾਲੂ (MLA Jagdev Singh Kamalu) ਤੇ ਹਲਕਾ ਇੰਚਾਰਜ ਵਿਚਕਾਰ ਤੂੰ-ਤੂੰ ਮੈਂ-ਮੈ ਵੇਖਣ ਨੂੰ ਮਿਲੀ। ਦਰਅਸਲ ਵਿਧਾਇਕ ਜਗਦੇਵ ਸਿੰਘ ਕਮਾਲੂ (MLA Jagdev Singh Kamalu) ਸ਼ਹੀਦ ਕਿਸਾਨ (Martyr Farmer) ਦੇ ਪਰਿਵਾਰ ਨੂੰ ਨਿਯੁਕਤੀ ਪੱਤਰ ਦੇਣ ਗਏ ਸਨ, ਪਰ ਕਾਂਗਰਸ ਦੇ ਹਲਕਾ ਇੰਚਾਰਜ ਨੇ ਉਨ੍ਹਾਂ ਦੇ ਹੱਥ ਵਿੱਚ ਇਹ ਨਿਯੁਕਤੀ ਪੱਤਰ ਖੋਹ ਲਿਆ, ਹਾਲਾਂ ਕਿ ਪ੍ਰਸ਼ਾਸਨ ਅਧਿਕਾਰੀਆਂ ਨੇ ਮੁੜ ਜਗਦੇਵ ਸਿੰਘ ਕਮਾਲੂ ਦੇ ਹੱਥਾਂ ਵਿੱਚ ਇਸ ਨਿਯੁਕਤੀ ਪੱਤਰ ਨੂੰ ਸੌਂਪ ਦਿੱਤਾ।
Last Updated : Sep 26, 2021, 4:19 PM IST