'ਆਪ' ਦੇ ਨਵੇਂ ਵਿਧਾਇਕ ਨੇ ਗਿਣਵਾਏ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਇਹ ਕੰਮ - ਅੰਮ੍ਰਿਤਸਰ ਦੇ ਵਿਧਾਨਸਭਾ ਹਲਕਾ ਬਾਬਾ ਬਕਾਲਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14728682-1023-14728682-1647255083494.jpg)
ਅੰਮ੍ਰਿਤਸਰ: ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ ਹੈ। ਜਲਦ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। 16 ਮਾਰਚ ਨੂੰ ਭਗਵੰਤ ਮਾਨ ਸੀਐਮ ਵਜੋਂ ਸਹੁੰ ਚੁੱਕਣਗੇ। ਆਪ ਦੀ ਸਰਕਾਰ ਬਣਨ ਨੂੰ ਲੈਕੇ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਉੱਪਰ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੰਮ੍ਰਿਤਸਰ ਦੇ ਵਿਧਾਨਸਭਾ ਹਲਕਾ ਬਾਬਾ ਬਕਾਲਾ ਤੋਂ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਨਾਲ ਹਲਕੇ ਦੇ ਮਸਲਿਆਂ ਨੂੰ ਲੈਕੇ ਖਾਸ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਦੌਰਾਨ ਉਨ੍ਹਾਂ ਹਲਕੇ ਦੀਆਂ ਅਹਿਮ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਕਿਹੜੇ ਮਸਲਿਆਂ ਨੂੰ ਪਹਿਲ ਦੇ ਆਧਾਰ ਉੱਪਰ ਹੱਲ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਸਾਰੀਆਂ ਵਿਭਾਗਾਂ ਉੱਤੇ ਰਾਜਸੀ ਦਬਾਅ ਖਤਮ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਦਫਤਰਾਂ ਉੱਪਰ ਕੰਮ ਕਰਨ ਦਾ ਦਬਾਅ ਹੋਵੇਗਾ।
Last Updated : Feb 3, 2023, 8:19 PM IST