ਵੋਟਾਂ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਵੱਡਾ ਧਮਾਕਾ, ਕਰ ਦਿੱਤਾ ਇਹ ਵੱਡਾ ਐਲਾਨ - Punjab Assembly Elections 2022
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14509417-787-14509417-1645250436322.jpg)
ਚੰਡੀਗੜ੍ਹ: ਪੰਜਾਬ ਵਿੱਚ ਭਲਕੇ ਵੋਟਾਂ ਪੈਣੀਆਂ ਹਨ ਅਤੇ 10 ਮਾਰਚ ਚੋਣ ਨਤੀਜੇ ਆਉਣੇ ਹਨ। ਵੋਟਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਾਸੀਆਂ ਨੂੰ ਖਾਸ ਅਪੀਲ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਅਪੀਲ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਜੋ ਕਿ ਪੰਜਾਬ ਦੇ ਹਿੱਤਾਂ ’ਤੇ ਪਹਿਰਾਂ ਦਿੰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬਾਕੀ ਤਿੰਨ ਪਾਰਟੀਆਂ ਪੰਜਾਬ ਦੇ ਭਲੇ ਦੀ ਗੱਲ ਨਹੀਂ ਕਰਦੀਆਂ ਹਨ। ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਬਣਨ 'ਤੇ, ਅਕਾਲੀ-ਬਸਪਾ ਗੱਠਜੋੜ ਜੈਨ, ਮੁਸਲਿਮ ਅਤੇ ਈਸਾਈ ਭਾਈਚਾਰਿਆਂ ਦੀਆਂ ਮੁਸ਼ਕਿਲਾਂ ਦੇ ਠੋਸ ਹੱਲ ਵਾਸਤੇ ਇੱਕ ਵੱਖਰਾ ਮੰਤਰਾਲਾ ਸਥਾਪਿਤ (Sukhbir Badal Announcement for Minorities) ਕਰੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਭਾਈਚਾਰਿਆਂ ਦੀ ਸ਼ਮੂਲੀਅਤ ਵਾਲੇ ਭਲਾਈ ਬੋਰਡ ਗਠਿਤ ਕੀਤੇ ਜਾਣਗੇ। ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਮੁਸਲਿਮ ਵੀਰਾਂ ਨੂੰ ਮੱਕਾ ਅਤੇ ਈਸਾਈ ਵੀਰਾਂ ਨੂੰ ਯਰੂਸ਼ਲਮ ਦੀ ਯਾਤਰਾ ਵੀ ਸਰਕਾਰੀ ਖ਼ਰਚ 'ਤੇ ਕਰਵਾਈ ਜਾਵੇਗੀ।
Last Updated : Feb 3, 2023, 8:17 PM IST