ਫੀਸਾਂ ‘ਚ ਵਾਧੇ ਨੂੰ ਲੈਕੇ ਨਿੱਜੀ ਸਕੂਲ ਬਾਹਰ ਮਾਪਿਆ ਦਾ ਧਰਨਾ
🎬 Watch Now: Feature Video
ਅੰਮ੍ਰਿਤਸਰ: ਦਿਹਾਤੀ ਅਧੀਂਨ ਪੈਂਦੇ ਕਸਬਾ ਰਈਆ ਵਿਖੇ ਨਿੱਜੀ ਸਕੂਲ ਸਾਹਮਣੇ ਬੱਚਿਆ ਦੇ ਮਾਪਿਆ ਨੇ ਰੋਸ ਪ੍ਰਦਰਸ਼ਨ (Parents protest in front of private school) ਕੀਤਾ ਹੈ। ਮਾਪਿਆ ਦਾ ਕਹਿਣਾ ਹੈ ਕਿ ਸਕੂਲ ਮੈਨਜਮੈਂਟ (School management) ਵੱਲੋਂ ਆਪਣੀ ਮਨ-ਮਰਜੀ ਨਾਲ ਹੀ ਫੀਸਾ ਵਧਾਈਆ ਜਾ ਰਹੀਆਂ ਹਨ। ਜਿਸ ਦਾ ਉਹ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਕਾਨੂੰਨ ਦੇ ਤਹਿਤ ਕੋਈ ਕੰਮ ਨਹੀਂ ਹੋ ਰਿਹਾ, ਉਨ੍ਹਾਂ ਨੇ ਸਕੂਲ ਮੈਨਜਮੈਂਟ ‘ਤੇ ਕਾਨੂੰਨ ਤੋੜ ਕੇ ਨਾਜਾਇਜ਼ ਫੀਸਾਂ ਵਸੂਲਣ ਦੇ ਇਲਜ਼ਾਮ (Allegations of extortion) ਲਗਾਏ ਹਨ। ਦੂਜੇ ਪਾਸੇ ਸਕੂਲ ਕਮੇਟੀ ਚੇਅਰਮੈਨ ਬਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਫੀਸਾਂ ਨੂੰ ਲੈ ਕੇ ਉਹ ਮੀਟਿੰਗ ਅਨੁਸਾਰ 21 ਮਾਰਚ ਨੂੰ ਮੰਗ ਪੱਤਰ ਲੈਣ ਉਪਰੰਤ ਮਾਪਿਆਂ ਨਾਲ ਮੀਟਿੰਗ ਕਰਨਗੇ ਅਤੇ ਕਮੇਟੀ ਦੇ ਫੈਸਲੇ ਅਨੁਸਾਰ ਬਣਦਾ ਐਕਸ਼ਨ ਲੈਣਗੇ।
Last Updated : Feb 3, 2023, 8:20 PM IST