ਆਲ ਇੰਡੀਆ ਅੱਤਵਾਦ ਪੀੜਤ ਐਸੋਸ਼ੀਏਸਨ ਨੇ ਕੀਤਾ ਰੋਸ ਪ੍ਰਦਰਸ਼ਨ - Protest by All India Terrorism Victims Association
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ਦੇ ਹਾਲ ਗੇਟ ਵਿਖੇ ਆਲ ਇੰਡੀਆ ਅੱਤਵਾਦ ਪੀੜਤ ਪਰਿਵਾਰ ਐਸੋਸ਼ੀਏਸ਼ਨ (All India Terrorism Victims Association) ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਸਾਡੇ ਨਾਲ ਚੋਣ ਮੈਨੀਫੈਸਟੋ ਵਿੱਚ ਲਿਖਿਆ ਕਿਹਾ ਗਿਆ ਸੀ ਕਿ ਸਾਡੀ ਮੰਗ ਤਾਂ ਪਹਿਲ ਦੇ ਅਧਾਰ 'ਤੇ ਕੰਮ ਕਰਦਿਆਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ, ਪਰ ਅਜੇ ਤੱਕ 35 ਸਾਲ ਬੀਤਣ ਉਪਰੰਤ ਵੀ ਅਸੀਂ ਮਦਦ ਦੀ ਗੁਹਾਰ ਲਗਾ ਰਹੇ ਹਾਂ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਬੀਆਰ ਹਸ਼ਤੀਰ ਨੇ ਕਿਹਾ ਕਿ ਬਹੁਤ ਸੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਮੈਨੀਫੈਸਟੋ ਵਿਚ ਸਾਡੀਆਂ ਮੰਗਾਂ ਸ਼ਾਮਿਲ ਕਰਨ ਉਪਰੰਤ ਵੀ ਸਾਡੀ ਮੁਸ਼ਕਿਲਾਂ ਹੱਲ ਨਹੀਂ ਕਰ ਰਹੀ। 2007 ਦੇ ਬੀਜੇਪੀ ਦੇ ਮੈਨੀਫੈਸਟੋ ਵਿਚ ਸਾਡੀ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਅਤੇ ਅੱਜ ਅਸੀਂ ਸੜਕਾਂ 'ਤੇ ਉਤਰ ਸਰਕਾਰ ਦਾ ਵਿਰੋਧ ਕਰ ਰਹੇ ਹਾਂ।
Last Updated : Feb 3, 2023, 8:11 PM IST
TAGGED:
ਚੇਅਰਮੈਨ ਬੀਆਰ ਹਸ਼ਤੀਰ