ਫੈਕਟਰੀ ਪ੍ਰਦੂਸ਼ਣ ਕਾਰਨ ਲੋਕ ਹੋਏ ਪਰੇਸ਼ਾਨ, ਇਸ ਤਰ੍ਹਾਂ ਕੱਢਿਆ ਗੁੱਸਾ - factory pollution in Amritsar
🎬 Watch Now: Feature Video
ਅੰਮ੍ਰਿਤਸਰ: ਕੇਹਾ ਐਵਨਿਊ ਵਿੱਚ ਬੋਹਾ ਏਜੰਸੀ ਨਾਮ ਦੀ ਕੱਪੜੇ ਦੀ ਪ੍ਰੋਸੈਸਿੰਗ ਫੈਕਟਰੀ ਕਾਰਨ ਫੈਲਦੇ ਪ੍ਰਦੂਸ਼ਣ ਕਾਰਨ ਉਥੋਂ ਦੇ ਵਸਨੀਕ ਬਹੁਤ ਦੁਖੀ ਹਨ। ਸਥਾਨਕ ਲੋਕਾਂ ਨੇ ਪ੍ਰਦੂਸ਼ਨ ਫੈਲਾਨ ਕਾਰਨ ਫੈਕਟਰੀ ਦੇ ਖ਼ਿਲਾਫ ਧਰਨਾ ਲਗਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਸਨੀਕਾਂ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਇਸ ਫੈਕਟਰੀ ਤੋਂ ਉੱਡਦੇ ਗੰਦੇ ਧੂੰਏ 'ਤੇ ਸਵਾਹ ਕਾਰਨ ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਆਮ ਤੌਰ 'ਤੇ ਲੋਕਾਂ ਦੇ ਗਲੇ ਦਾ ਖਰਾਬ ਰਹਿੰਦੇ ਹਨ। ਫੈਕਟਰੀ ਦੀ ਉੱਡਦੀ ਸੁਆਹ ਕਾਰਨ ਅਸੀਂ ਘਰੇਲੂ ਸਾਮਾਨ ਬਾਹਰ ਨਹੀਂ ਰੱਖ ਸਕਦੇ। ਇੱਥੋਂ ਤੱਕ ਕਿ ਕੱਪੜੇ ਵੀ ਧੋ ਕੇ ਸੁੱਕਾਣੇ ਔਖੇ ਹੋ ਗਏ ਹਨ। ਪਰ ਫੈਕਟਰੀ ਮਾਲਕ ਤੇ ਸਿਆਸੀ ਰਸੂਖ਼ ਦੇ ਚੱਲਦਿਆਂ ਅਸੀਂ ਬੇਵੱਸ ਹੋ ਸਾਰੀਆਂ ਪ੍ਰੇਸ਼ਾਨੀਆਂ ਝੱਲ ਰਹੇ ਹਾਂ। ਉਧਰ ਦੂਜੇ ਪਾਸੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਇਲਾਕਾ ਨਿਵਾਸੀਆਂ ਵੱਲੋਂ ਪਹਿਲੀ ਵਾਰ ਸਾਡੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਜਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਾਂਗੇ।
Last Updated : Feb 3, 2023, 8:18 PM IST