ਕੇਂਦਰੀ ਰਾਜ ਮੰਤਰੀ ਦਾ ਬਿਆਨ, ਗੁਜਰਾਤ ਤੇ ਹਿਮਾਚਲ ਚੋਣਾਂ ਨੂੰ ਲੈ ਕੇ ਆਪ ਸਰਕਾਰ ਕਰ ਰਹੀ ਲੋਕਾਂ ਨੂੰ ਗੁੰਮਰਾਹ - Amritsar latest news in Punjabi
🎬 Watch Now: Feature Video
ਅੰਮ੍ਰਿਤਸਰ ਅੱਜ ਭਾਰਤ ਦੇ ਰੱਖਿਆ ਅਤੇ ਟੁਰਿਜਮ ਮੰਤਰੀ ਅਜੇ ਭਟ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਜਿੱਥੇ ਉਹਨਾਂ ਵੱਲੋਂ NCC ਕੈਡਿਟ ਨੂੰ ਸੰਬੋਧਿਤ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ NCC ਕੈਡਿਟ ਦੇਸ਼ ਦਾ ਭਵਿੱਖ ਹਨ। ਜੋ ਕਈ ਸਰਕਾਰੀ ਸੇਵਾਵਾ ਦੇ ਵਿੱਚ ਯੋਗਦਾਨ ਦੇ ਆਪਣਾ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਅਜੇ ਭੱਟ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਦੌਰੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਸਮਾਗਮ ਵਿੱਚ NCC ਕੈਡਿਟ ਨੂੰ ਸੰਬੋਧਿਤ ਕਰਨ ਦਾ ਮੌਕਾ ਮਿਲਿਆ ਹੈ। NCC ਕੈਡਿਟ ਦੇਸ਼ ਦਾ ਭਵਿੱਖ ਹਨ ਅਤੇ ਅਨੁਸ਼ਾਸਨ ਦੀ ਮਿਸਾਲ ਹਨ ਜੋ ਅੱਗੇ ਜਾ ਦੇਸ਼ ਦੇ ਲੱਈ ਸੇਵਾਵਾ ਨਿਭਾ ਆਪਣਾ ਯੋਗਦਾਨ ਦੇ ਸਕਦੇ ਹਨ। ਇਸ ਤੋ ਇਲਾਵਾ ਉਹਨਾਂ ਦੱਸਿਆ ਕਿ ਗੁਜਰਾਤ ਅਤੇ ਹਿਮਾਚਲ ਵਿਚ ਚੋਣਾ ਮੌਕੇ ਆਪ ਸਰਕਾਰ ਦੇ ਆਗੂ ਜਿਹਨਾ ਮਰਜੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਲੈਣ ਪਰ ਜਨਤਾ ਦਾ ਹਰ ਇਕ ਵੋਟ ਭਾਜਪਾ ਦੇ ਹੱਕ ਵਿੱਚ ਹੋਵੇਗਾ। ਪੰਜਾਬ ਵਿੱਚ ਵੀ ਲੋਕਾਂ ਵੱਲੋਂ ਗੁੰਮਰਾਹਪਣ ਵਿਚ ਆਪ ਦੀ ਸਰਕਾਰ ਬਣਾਈ ਹੈ ਜੋ ਸਿਰਫ ਵਾਅਦਿਆਂ ਤਕ ਸੀਮਿਤ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਹਰ ਵਰਗ ਦੇ ਲੋਕਾਂ ਨੂੰ ਸਮਾਨੰਤਰ ਰੂਪ ਵੀ ਦੇਖਦੇ ਹਨ।
Last Updated : Feb 3, 2023, 8:30 PM IST