ਟਿਹਰੀ 'ਚ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, 40 ਸਿਲੰਡਰ ਬੰਬ ਵਾਂਗ ਫੱਟੇ, ਵੇਖੋ ਵੀਡੀਓ - GAS CYLINDER CAUGHT FIRE IN UTTARAKHAND
🎬 Watch Now: Feature Video
ਉੱਤਰਾਖੰਡ ਦੇ ਟਿਹਰੀ 'ਚ LPG ਸਿਲੰਡਰ ਲੈ ਕੇ ਜਾ ਰਹੇ ਟਰੱਕ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਇਹ ਘਟਨਾ ਟਿਹਰੀ ਜ਼ਿਲ੍ਹੇ ਦੇ ਕੰਦੀਖਲ ਮਗਰਸ ਨੇੜੇ ਵਾਪਰੀ। ਸਿਲੰਡਰ ਟਰੱਕ 'ਚ ਅੱਗ ਲੱਗਣ ਕਾਰਨ 40 ਸਿਲੰਡਰ ਫਟ ਗਏ। ਧਮਾਕੇ ਦੀ ਆਵਾਜ਼ ਨਾਲ ਗੈਸ ਸਿਲੰਡਰ ਦੂਰ-ਦੂਰ ਤੱਕ ਡਿੱਗ ਗਏ। ਸਥਾਨਕ ਲੋਕਾਂ ਵੱਲੋਂ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕੀਤੀ ਗਈ। ਪਰ ਅੱਗ ਇੰਨੀ ਭਿਆਨਕ ਸੀ ਕਿ ਲੋਕ ਇਸ ਨੂੰ ਬੁਝਾ ਨਹੀਂ ਸਕੇ। ਗੈਸ ਸਿਲੰਡਰਾਂ ਨਾਲ ਭਰੇ ਪੂਰੇ ਟਰੱਕ ਨੂੰ ਅੱਗ ਲੱਗ ਗਈ। ਕੁਝ ਦੇਰ 'ਚ ਹੀ ਟਰੱਕ ਸੜ ਕੇ ਸੁਆਹ ਹੋ ਗਿਆ। ਬੜੀ ਮੁਸ਼ਕਲ ਨਾਲ ਟਰੱਕ ਵਿੱਚ ਬੈਠੇ ਡਰਾਈਵਰ ਅਤੇ ਆਪਰੇਟਰ ਨੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਐਲਪੀਜੀ ਸਿਲੰਡਰ ਲੈ ਕੇ ਘਨਸਾਲੀ ਵੱਲ ਜਾ ਰਿਹਾ ਸੀ।