ਮੈਡੀਕਲ ਟੀਮ ਦੀ ਘਾਟ ਕਾਰਣ ਟਰੋਮਾ ਸੈਂਟਰ ਬੰਦ ਹੋਣ ਕਿਨਾਰੇ - ਨਿਊਰੋਸਰਜਨਾਂ ਸਬੰਧੀ ਕੋਈ ਨੀਤੀ ਨਹੀਂ ਬਣੀ
🎬 Watch Now: Feature Video

ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਲਈ ਬਣਾਏ ਗਏ ਟਰੋਮਾ ਸੈਂਟਰ ਹੁਣ ਬੰਦ ਹੋਣ ਕਿਨਾਰੇ (Trauma center on the brink of closure) ਪਹੁੰਚ ਚੁੱਕੇ ਹਨ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਟਰੋਮਾ ਸੈਂਟਰਾਂ ਵਿੱਚ ਮਰੀਜ਼ਾਂ ਨੂੰ ਦੇਖਣ ਲਈ ਡਾਕਟਰ (No doctor to see patients) ਹੀ ਨਹੀਂ ਹਨ ਅਤੇ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਇੱਧਰ ਉੱਧਰ ਭਟਕਣਾ ਪੈਂਦਾ ਹੈ। ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਹਿ ਕੇ ਟਾਲ ਮਟੋਲ ਕੀਤੀ ਕਿ ਸਿਵਲ ਹਸਪਤਾਲ ਵਿੱਚ ਨਿਊਰੋਸਰਜਨਾਂ ਸਬੰਧੀ ਕੋਈ ਨੀਤੀ ਨਹੀਂ ਬਣੀ (No policy has been made regarding neurosurgeons) ਹੋਈ ਹੈ। ਵੈਂਟੀਲੇਟਰਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਵੈਂਟੀਲੇਟਰ ਚਾਲੂ ਨਹੀਂ ਹੋ ਰਹੇ।
Last Updated : Feb 3, 2023, 8:33 PM IST