ਫਰਜ਼ੀ ਟਰੈਵਲ ਏਜੰਟਾਂ ਦੇ ਭੇਦ ਖੋਲ੍ਹੇਗੀ ਵੈੱਬ ਸੀਰੀਜ਼ ਰਾਹਦਾਰੀਆਂ - ਪ੍ਰੋਡਿਊਸਰ ਮਿਨਾਰ ਮਲਹੋਤਰਾ ਦੀ ਵੈੱਬ ਸੀਰੀਜ਼
🎬 Watch Now: Feature Video
ਚੰਡੀਗੜ੍ਹ ਵਿੱਚ ਪ੍ਰੋਡਿਊਸਰ ਮਿਨਾਰ ਮਲਹੋਤਰਾ ਦੀ ਵੈੱਬ ਸੀਰੀਜ਼ ਰਾਹਦਾਰੀਆਂ ਦਾ ਟ੍ਰੇਲਰ ਲਾਂਚ ਕੀਤਾ ਗਿਆ। ਦੱਸ ਦਈਏ ਕਿ ਇਹ ਵੈੱਬ ਸੀਰੀਜ਼ ਫਰਜ਼ੀ ਟਰੈਵਲ ਏਜੰਟਾਂ ਦੇ ਭੇਦ ਖੋਲ੍ਹੇਗੀ। ਇਹ ਵੈੱਬ ਸੀਰੀਜ਼ ਰਹਿਦਾਰੀਆਂ ਉਨ੍ਹਾਂ ਫਰਜ਼ੀ ਏਜੰਟਾਂ 'ਤੇ ਆਧਾਰਿਤ ਹੈ ਜੋ ਝੂਠੇ ਵੀਜ਼ੇ ਅਤੇ ਵਿਆਹ ਦੇ ਨਾਂ ਉੱਤੇ ਲੋਕਾਂ ਨੂੰ ਠੱਗਦੇ ਹਨ ਅਤੇ ਉਨ੍ਹਾਂ ਤੋਂ ਕਿਵੇਂ ਬਚਣਾ ਹੈ। ਮਲਹੋਤਰਾ ਨੇ ਦੱਸਿਆ ਕਿ ਪੰਜਾਬੀ ਕੈਨੇਡੀਅਨਾਂ ਦੀ ਗਿਣਤੀ 950,000 ਦੇ ਕਰੀਬ ਹੈ। ਇਹ ਕੈਨੇਡੀਅਨ ਆਬਾਦੀ ਦਾ ਲਗਭਗ 2.6% ਬਣਦਾ ਹੈ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿੱਥੋਂ ਕੋਈ ਨੌਜਵਾਨ ਕੈਨੇਡਾ ਨਾ ਗਿਆ ਹੋਵੇ। ਪਰ ਆਈਲੇਟਸ ਦੇ ਬੈਂਡ ਅਤੇ ਵੀਜ਼ਾ ਰੱਦ ਹੋਣ ਦੇ ਡਰ ਕਾਰਨ ਹਰ ਕਿਸੇ ਨੂੰ ਇਮੀਗ੍ਰੇਸ਼ਨ ਏਜੰਟਾਂ ਦਾ ਸਹਾਰਾ ਲੈਣਾ ਪੈਂਦਾ ਹੈ। ਮੁਸ਼ਕਿਲਾਂ ਵੀ ਇੱਥੋਂ ਹੀ ਸ਼ੁਰੂ ਹੁੰਦੀਆਂ ਹਨ। ਆਈਲੈਟਸ ਪਾਸ ਨਾ ਕਰਨ ਵਾਲੇ ਨੌਜਵਾਨਾਂ ਨੂੰ ਜਾਅਲੀ ਵਿਆਹ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਧੋਖਾਧੜੀ ਸ਼ੁਰੂ ਹੋ ਜਾਂਦੀ ਹੈ। ਇਸੇ ਦੇ ਆਧਾਰਿਤ ਇਹ ਵੈੱਬ ਸੀਰੀਜ਼ ਹੈ।
Last Updated : Feb 3, 2023, 8:31 PM IST