ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਦੇਰ ਰਾਤ ਚੋਰਾਂ ਨੇ ਬੱਸਾਂ ਚੋਂ ਬੈਟਰੀਆਂ ਕੀਤੀਆਂ ਚੋਰੀ - hoshiarpur news
🎬 Watch Now: Feature Video
Published : Dec 19, 2023, 1:08 PM IST
ਗੜ੍ਹਸ਼ੰਕਰ/ਹੁਸ਼ਿਆਰਪੁਰ: ਗੜ੍ਹਸ਼ੰਕਰ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ 'ਤੇ ਬਣੇ ਮੁੱਖ ਬੱਸ ਸਟੈਂਡ ਕੋਲ, ਜਿਥੇ ਇੱਕ ਨਿੱਜੀ ਕੰਪਨੀ ਦੀ ਬੱਸ ਵਿੱਚੋਂ ਬੀਤੀ ਰਾਤ ਚੋਰਾਂ ਨੇ ਹੱਥ ਸਾਫ ਕੀਤਾ ਅਤੇ ਬੈਟਰੀਆਂ ਚੋਰੀ ਕਰ ਲਿਆ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਸ ਕੰਡਕਟਰ ਜਸਵਿੰਦਰ ਕੁਮਾਰ ਅਤੇ ਦੋ ਹੋਰ ਸਾਥੀਆਂ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਗੜਸ਼ੰਕਰ ਦੇ ਬੱਸ ਸਟੈਂਡ 'ਤੇ ਬੱਸ ਖੜ੍ਹੀ ਕਰਕੇ ਗਏ ਸਨ ਅਤੇ ਜਦੋਂ ਸਵੇਰੇ ਆ ਕੇ ਰੁਜ਼ਗਾਰ ਦੀ ਸ਼ੁਰੂਆਤ ਕਰਦਿਆਂ ਬੱਸ ਨੂੰ ਸਾਫ ਕਰਕੇ ਸੈਲਫ ਮਾਰੀ, ਤਾਂ ਬੱਸ ਸਟਾਰਟ ਨਹੀਂ ਹੋਈ। ਜਦੋਂ ਧਿਆਨ ਨਾਲ ਦੇਖਿਆ ਤਾਂ ਬੱਸ ਦੀਆਂ 2 ਬੈਟਰੀਆਂ ਗਾਇਬ ਸਨ। ਬੱਸ ਦੀਆਂ ਦੋ ਬੈਟਰੀਆਂ ਚੋਰੀ ਹੋਈਆਂ ਹਨ, ਜਿੰਨਾਂ ਦੀ ਕੀਮਤ 40 ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਇੱਕ ਲਿਖਤੀ ਸ਼ਿਕਾਇਤ ਥਾਣਾ ਗੜਸ਼ੰਕਰ ਵਿੱਚ ਦਿੱਤੀ ਗਈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।