ਚੋਰਾਂ ਨੇ ਘਰ ਦੇ ਸਮਾਨ ਸਮੇਤ ਨਕਦੀ ਅਤੇ ਮੋਟਰਸਾਈਰਲ ਕੀਤਾ ਚੋਰੀ - Hoshiarpur latest update
🎬 Watch Now: Feature Video
ਹੁਸ਼ਿਆਰਪੁਰ ਦੇ ਮੁਹੱਲਾ ਫਤਿਹਗੜ੍ਹ ਚੁੰਗੀ ਨਜ਼ਦੀਕ ਵਿਚ ਚੋਰਾਂ ਵੱਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਘਰ ਵਿਚ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਲਿਆ। ਇਥੋਂ ਤੱਕ ਕਿ ਚੋਰ ਘਰ ਦੇ ਦਰਵਾਜਿਆਂ ਦੀ ਭੰਨ ਤੋੜ ਕਰਕੇ ਟੂਟੀਆਂ ਤੱਕ ਵੀ ਲਾਹ ਕੇ ਲੈ ਗਏ। ਪੀੜਤ ਮੋਹਿਤ ਕੁਮਾਰ ਨੇ ਦੱਸਿਆ ਕਿ ਉਹ ਇਸ ਮਕਾਨ ਵਿਚ ਕਿਰਾਏ ਉਤੇ ਰਹਿੰਦਾ ਹੈ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ ਸ਼ਨੀਵਾਰ ਨੂੰ ਆਪਣਾ ਕੰਮ ਖਤਮ ਕਰਕੇ ਪਿੰਡ ਗਗਰੇਟ ਚਲਾ ਗਿਆ ਜਦੋਂ ਅੱਜ ਆਇਆ ਤਾਂ ਘਰ ਤੇ ਤਾਲੇ ਟੁੱਟੇ ਹੋਏ ਸਨ। ਸਪਲੈਂਡਰ ਮੋਟਰਸਾਈਕਲ ਦੇ ਨਾਲ 9 ਹਜ਼ਾਰ ਦੀ ਨਕਦੀ ਤੇ ਬਾਥਰੂਮ ਤੇ ਰਸੋਈ ਦੀਆਂ ਟੂਟੀਆਂ ਵੀ ਚੋਰੀ ਸੀ।
Last Updated : Feb 3, 2023, 8:33 PM IST