ਦਿਨ ਦਿਹਾੜੇ ਘਰ ਵਿੱਚ ਵੜ ਚੋਰਾਂ ਨੇ ਕੀਤੀ ਲੁੱਟ - Thieves broke into the house in broad daylight
🎬 Watch Now: Feature Video
ਫਿਰੋਜ਼ਪੁਰ ਵਿਚ ਬਸਤੀ ਨਿਜ਼ਾਮੂਦੀਨ ਇਲਾਕੇ ਦੇ ਇਕ ਘਰ ਵਿੱਚ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿੱਥੇ ਔਰਤ ਅਤੇ ਬੇਟੀ ਘਰ ਵਿਚ ਇਕੱਲੀਆਂ ਸਨ। ਜਦੋਂ ਬੇਟਾ ਅਤੇ ਪਤੀ ਘਰ ਤੋਂ ਕੰਮ ਉਤੇ ਗਏ ਸਨ। ਔਰਤ ਨੇ ਜਦੋਂ ਦਰਵਾਜ਼ਾ ਬੰਦ ਕਰਨ ਗਈ ਤਾਂ ਅਚਾਨਕ ਲੁਟੇਰਿਆਂ ਨੇ ਦਰਵਾਜ਼ਾ ਖੜਕਾਇਆ ਅਤੇ ਔਰਤ ਦੇ ਮੂੰਹ ਉਤੇ ਪੱਟੀ ਬੰਨ੍ਹ ਕੇ ਜ਼ਖਮੀ ਕਰ ਦਿੱਤਾ ਲੁਟੇਰੇ ਘਰ ਵਿਚੋਂ ਕਰੀਬ 70 ਹਜ਼ਾਰ ਦੀ ਨਕਦੀ ਅਤੇ 3 ਤੋਲੇ ਸੋਨਾ ਲੈ ਕੇ ਫਰਾਰ (thief absconded 70 thousand 3 tolas of gold) ਹੋ ਗਏ। ਜਦਕਿ ਜ਼ਖਮੀ ਔਰਤ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਹ ਸਾਰੀ ਜਾਣਕਾਰੀ ਪੀੜਤ ਪਰਿਵਾਰ ਨੇ ਦਿੱਤੀ ਅਤੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਲੁਟੇਰਿਆਂ ਨੂੰ ਫੜਨ ਦੀ ਮੰਗ ਕੀਤੀ ਹੈ।
Last Updated : Feb 3, 2023, 8:31 PM IST