ਪੰਜਾਬ ਸਰਕਾਰ ਵੱਲੋਂ ਕੀਤੇ ਝੋਨੇ ਦੀ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ! - Claims of purchase of paddy in Bathinda
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਮੰਡੀਆਂ ਵਿੱਚੋਂ ਪਹਿਲ ਦੇ ਅਧਾਰ ਉੱਤੇ ਚੁੱਕਣ ਦੇ ਵਾਅਦੇ ਕੀਤੇ ਗਏ ਦਾਅਵੇ ਖੋਖਲੇ ਨਜ਼ਰ ਆਏ। ਜਦੋਂ ਵੱਡੀ ਗਿਣਤੀ ਵਿੱਚ ਝੋਨਾ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਇਸ ਵਾਰ ਦੀਵਾਲੀ ਦਾ ਤਿਉਹਾਰ ਮੰਡੀ ਵਿਚ ਮਨਾਉਣਾ ਪੈ ਰਿਹਾ ਹੈ। ਮੰਡੀ ਵਿੱਚ ਝੋਨੇ ਦੀ ਰਾਖੀ ਬੈਠੇ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਦਾ ਮੰਡੀ ਵਿਚ ਕਣਕ ਲੈ ਕੇ ਬੈਠਾ ਹੈ। ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਝੋਨੇ ਦੀ ਖ਼ਰੀਦ ਇਹ ਕਹਿ ਕੇ ਨਹੀਂ ਕੀਤੀ ਜਾ ਰਹੀ ਕਿ ਤੁਹਾਡੇ ਝੋਨੇ ਦੀ ਨਮੀ ਜ਼ਿਆਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮੰਡੀ ਵਿੱਚ ਰੁੱਲਣਾ (Claims of purchase of paddy in Bathinda) ਪੈ ਰਿਹਾ ਹੈ।
Last Updated : Feb 3, 2023, 8:29 PM IST