ਪੂਰਾ ਪਿੰਡ ਪਰਾਲੀ ਨਾ ਸਾੜ ਕੇ ਬਣਿਆ ਮਿਸਾਲ,ਪ੍ਰਸ਼ਾਸਨ ਨੇ ਪੰਚਾਇਤ ਅਤੇ ਪਿੰਡ ਦਾ ਕੀਤਾ ਸਨਮਾਨ
🎬 Watch Now: Feature Video
ਰੋਪੜ ਵਿੱਚ ਪਿੰਡ ਕਤਲੌਰ (Katlaur village in Ropar) ਦੇ ਕਿਸੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਈ ਹੈ ਜਿਸ ਸਦਕਾ ਇਸ ਪਿੰਡ ਦੀ ਪੰਚਾਇਤ ਅਤੇ ਕਿਸਾਨ ਸਭ ਲਈ ਮਿਸਾਲ ਬਣ ਗਏ ਹਨ। ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਪਿੰਡ ਕਤਲੌਰ ਵਿਖੇ ਪਿੰਡ ਦੀ ਪੰਚਾਇਤ ਅਤੇ ਕਿਸਾਨਾਂ ਨੂੰ ਸਨਮਾਨਤ ਕਰਨ ਲਈ ਰੱਖੇ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਪੰਚਾਇਤ ਨੇ ਵੱਡੀ ਹਿੰਮਤ ਕੀਤੀ ਹੈ ਅਤੇ ਇਹ ਸੁਨੇਹਾ ਹੋਰ ਅੱਗੇ ਪਿੰਡਾਂ ਵਿਚ ਪੁੱਜਦਾ ਕੀਤਾ ਜਾਵੇ ਤਾਂ ਕਿ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਪਰਾਲੀ ਨਾ ਸਾੜੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਜ਼ਿਲ੍ਹੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਬਹੁਤ ਸਹਿਯੋਗ ਦਿੱਤਾ ਹੈ ਅਤੇ ਪੰਜਾਬ ਵਿੱਚੋਂ ਸਭ ਤੋਂ ਘੱਟ ਮਾਮਲੇ ਜ਼ਿਲ੍ਹਾ ਰੂਪਨਗਰ (District Rupnagar has the least number of cases) ਵਿੱਚ ਹੀ ਸਾਹਮਣੇ ਆਏ ਹਨ।
Last Updated : Feb 3, 2023, 8:31 PM IST