ਸਕੂਲੀ ਬੱਚਿਆਂ ਵੱਲੋਂ ਚਲਾਈ ਗਈ ਸਫਾਈ ਚਲਾਈ ਮੁਹਿੰਮ - Chandigarh LATEST NEWS
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16748986-thumbnail-3x2-jkh.jpg)
ਚੰਡੀਗੜ੍ਹ ਇਕ ਪਾਸੇ ਜਿੱਥੇ ਚੰਡੀਗੜ੍ਹ ਨਗਰ ਨਿਗਮ ਦੀ ਸਫਾਈ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਉਥੇ ਹੀ ਜੇਕਰ ਜ਼ਮੀਨੀ ਪੱਧਰ ਉਤੇ ਜਾ ਕੇ ਦੇਖਿਆ ਜਾਵੇ ਤਾਂ ਆਲੇ ਦੁਆਲੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਡਿਸਪੈਂਸਰੀ ਦੇ ਉਪਰੋਂ ਪਾਈਪਾਂ ਰਾਹੀਂ ਪਾਣੀ ਡਿਗਦਾ ਰਹਿੰਦਾ ਹੈ। ਪਾਣੀ ਥੱਲੇ ਜਮ੍ਹਾ ਹੋ ਜਾਂਦਾ ਹੈ ਜਿਸ ਕਾਰਨ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਅਜੇ ਤੱਕ ਡਿਸਪੈਂਸਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਮੱਦੇਨਜ਼ਰ Government Senior Secondary School RC1 ਕਿ ਰਾਸ਼ਟਰੀ ਸਮਾਜਿਕ ਯੋਜਨਾ ਦੇ ਵਿਦਿਆਰਥੀ NSS ਵੱਲੋਂ ਸਫਾਈ ਮੁਹਿੰਮ ਚਲਾਈ ਗਈ ਤਾਂ ਸਾਰੇ ਬੱਚਿਆਂ ਨੇ ਕੂੜਾ ਇਕੱਠਾ ਕੀਤਾ। ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕ ਡਿਸਪੈਂਸਰੀ 'ਚ ਇਲਾਜ ਲਈ ਆਉਂਦੇ ਹਨ। ਜਦਕਿ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਬਿਮਾਰੀਆਂ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ।
Last Updated : Feb 3, 2023, 8:30 PM IST