ਮਜ਼ਦੂਰ ਯੂਨੀਅਨ ਨੇ ਇਕ ਦੂਜੇ ਨੂੰ ਰੇਤਾ ਖਵਾ ਕੇ ਮਨਾਇਆ ਵਿਸ਼ਵਕਰਮਾ ਦਿਨ ! - ਰੇਤੇ ਦਾ ਰੇਟ ਪੰਜਾਹ ਰੁਪਏ ਪ੍ਰਤੀ ਫੁੱਟ
🎬 Watch Now: Feature Video
ਸੰਗਰੂਰ ਵਿੱਚ ਮਜ਼ਦੂਰ ਯੂਨੀਅਨ (Labor union in Sangrur) ਨੇ ਵਿਸ਼ਵਕਰਮਾ ਦਿਨ ਮੌਕੇ ਅਨੋਖੇ ਢੰਗ ਨਾਲ਼ ਸਰਕਾਰ ਖ਼ਿਲਾਫ਼ ਆਪਣਾ ਰੋਸ ਜਾਹਿਰ ਕਰਦਿਆਂ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਇਕ ਦੂਜੇ ਨੂੰ ਰੇਤਾ ਖਵਾ ਕੇ ਵਿਸ਼ਵਕਰਮਾ ਦਿਨ ਮੌਕੇ ਰੇਤੇ ਨੂੰ ਮਠਿਆਈ ਦੇ ਰੂਪ ਵਿੱਚ ਵਰਤਿਆ। ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਰੇਤੇ ਦਾ ਰੇਟ ਪੰਜਾਹ ਰੁਪਏ ਪ੍ਰਤੀ ਫੁੱਟ ਹੋ (rate of sand is fifty rupees per foot) ਗਿਆ ਹੈ ਜਿਸਦੇ ਕਰਕੇ ਘਰ ਦੀ ਉਸਾਰੀ ਮਹਿੰਗੀ ਹੋ ਗਈ ਅਤੇ ਮਜ਼ਦੂਰ ਯੂਨੀਅਨ ਦਾ ਕੰਮ ਠੰਢਾ ਪੈ ਗਿਆ ਜਿਸ ਤੋਂ ਨਿਰਾਸ਼ ਹੋ ਕੇ ਅੱਜ ਮਜ਼ਦੂਰ ਯੂਨੀਅਨ ਨੇ ਵਿਸ਼ਵਕਰਮਾ ਦਿਨ ਬੜੇ ਹੀ ਅਨੋਖੇ ਢੰਗ ਨਾਲ ਮਨਾਇਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਰੇਤੇ ਦਾ ਰੇਟ ਘਟਾਏ ਜਾਵੇ ਤਾਂ ਕਿ ਉਨ੍ਹਾਂ ਦਾ ਕੰਮ ਲੀਹ ਉੱਤੇ ਆ ਸਕੇ ।
Last Updated : Feb 3, 2023, 8:30 PM IST