ਪੁਲਿਸ ਨੇ ਇੱਕ ਮਹਿਲਾ ਸਮੇਤ ਬਲੈਕਮੇਲ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ - ਅਸ਼ਲੀਲ ਵੀਡੀਓ ਬਣਾ ਬਲੈਕ ਮੇਲ ਕਰਦਿਆਂ 8 ਲੱਖ ਦੀ ਮੰਗ
🎬 Watch Now: Feature Video
ਤਰਨਤਾਰਨ ਪੁਲਿਸ ਵੱਲੋਂ ਜਬਰੀ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਬਲੈਕ ਮੇਲ ਕਰਨ ਵਾਲੇ ਗਿਰੋਹ ਵਿੱਚ ਇੱਕ ਮਹਿਲਾ ਅਤੇ ਉਸਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ। ਬੀਤੇ ਦਿਨ ਇੱਕ 65 ਸਾਲਾਂ ਬਜ਼ੁਰਗ ਨੂੰ ਘਰੇ ਬੁਲਾ ਕੇ ਤੇਜ਼ਧਾਰ ਹਥਿਆਰ ਦੀ ਨੋਕ ਉਤੇ ਬਜ਼ੁਰਗ ਦੇ ਕੱਪੜੇ ਉਤਾਰ ਅਸ਼ਲੀਲ ਵੀਡੀਓ ਬਣਾ ਕੇ ਬਲੈਕ ਮੇਲ ਕਰਦਿਆਂ 8 ਲੱਖ ਰੁਪਏ ਦੀ ਮੰਗ ਕੀਤੀ ਗਈ। ਇਹਨਾ ਕੋਲੋ ਲੋਹੇ ਦਾ ਦਾਤਰ ਅਤੇ ਤਿੰਨ ਹਜਾਰ ਰੁਪਏ ਬਰਾਮਦ ਹੋਏ। ਇਹਨਾ ਖਿਲਾਫ ਥਾਣਾ ਸਦਰ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ ਹੈ। ਤਰਨਤਾਰਨ ਮਾਣਯੋਗ ਅਦਾਲਤ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
Last Updated : Feb 3, 2023, 8:33 PM IST