ਪੁਲਿਸ ਨੇ ਮੀਡੀਆ ਨੂੰ ਸੁਧੀਰ ਸੂਰੀ ਦੇ ਮੁਲਜ਼ਮ ਸੰਨੀ ਦੇ ਪਰਿਵਾਰ ਨਾਲ ਮਿਲਣ ਤੋਂ ਰੋਕਿਆ - ਐਸਐਚਓ ਰਾਜਵਿੰਦਰ ਕੌਰ
🎬 Watch Now: Feature Video
ਅੰਮ੍ਰਿਤਸਰ ਵਿਖੇ ਸੰਦੀਪ ਸਿੰਘ ਸੰਨੀ ਦੇ ਪਰਿਵਾਰਕ ਮੈਬਰਾਂ ਨੂੰ ਮਿਲਣ ਆਉਣ ਵਾਲੇ ਸਿਖ ਜਥੇਬੰਦੀਆਂ ਅਤੇ ਮੀਡੀਆ ਕਰਮੀਆਂ ਦੇ ਉਹਨਾ ਦੇ ਘਰ ਪਹੁੰਚਣ 'ਤੇ ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਦੇ ਐਸਐਚਓ ਰਾਜਵਿੰਦਰ ਕੌਰ ਵਲੋਂ ਪੁਲਿਸ ਦੀ ਧੋਂਸ ਦਿੰਦਿਆ ਕਿਸੇ ਨੂੰ ਮਿਲਣ ਤੋਂ ਮਨਾ ਕਰ ਦਿੱਤਾ। ਇਸ ਸੰਬਧੀ ਗੱਲਬਾਤ ਕਰਦਿਆਂ ਸਿੱਖ ਯੂਥ ਪਾਵਰ ਪੰਜਾਬ ਦੇ ਆਗੂ ਪਰਮਜੀਤ ਅਕਾਲੀ ਨੇ ਦੱਸਿਆ ਕਿ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੀ ਸੁਰੱਖਿਆ ਲਈ ਅਸੀ ਪੂਰੀ ਤਨਦੇਹੀ ਨਾਲ ਇੱਥੇ ਮੌਜੂਦ ਹਾਂ ਅਤੇ ਪੁਲਿਸ ਪ੍ਰਸ਼ਾਸ਼ਨ ਵੀ ਬਾਹਰ ਡਿਉਟੀ ਦੇ ਰਿਹਾ ਹੈ। ਜੇਕਰ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਸਿੱਖ ਜਥੇਬੰਦੀਆਂ ਦੇ ਆਗੂ ਆ ਰਹੇ ਹਨ ਅਤੇ ਮੀਡੀਆ ਕਰਮੀਆਂ ਦੀ ਵੀ ਸਾਨੂੰ ਪਛਾਣ ਹੈ, ਅਸੀ ਪੂਰੀ ਤਰ੍ਹਾਂ ਜਾਂਚ ਪਰਖ ਕੇ ਸਭ ਨੂੰ ਮਿਲਾ ਰਹੇ ਹਾਂ, ਪਰ ਪੁਲਿਸ ਵਲੋਂ ਮੀਡੀਆ 'ਤੇ ਨਜਾਇਜ਼ ਧੋਂਸ ਜਮਾਉਣਾ ਗ਼ਲਤ ਗੱਲ ਹੈ। ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਪਰਿਵਾਰ ਅਤੇ ਜਥੇਬੰਦੀਆਂ ਦੇ ਆਗੂਆਂ ਦੀ ਕਵਰੇਜ ਕਰਨ ਲਈ ਰੋਕਣਾ ਨਹੀ ਚਾਹੀਦਾ। ਉਧਰ ਐਸਐਚਓ ਰਾਜਵਿੰਦਰ ਕੌਰ ਵਲੋ ਮੌਕੇ 'ਤੇ ਮੀਡੀਆ ਕਰਮੀਆਂ ਅਤੇ ਸਿਖ ਜਥੇਬੰਦੀਆਂ ਦੇ ਆਗੂਆਂ ਨੂੰ ਪਹਿਲਾਂ ਤਾ ਕਵਰੇਜ ਕਰਨ ਅਤੇ ਮਿਲਣ ਤੋ ਰੋਕਿਆ ਗਿਆ, ਪਰ ਬਾਅਦ ਵਿਚ ਸਿਖ ਜਥੇਬੰਦੀਆਂ ਪਰਿਵਾਰ ਨੂੰ ਮਿਲ ਕੇ ਅਤੇ ਹਾਲ ਚਾਲ ਪੁਛ ਕੇ ਗਈਆਂ। Sudhir Suri Murder case sandeep Saunny
Last Updated : Feb 3, 2023, 8:32 PM IST