ਸਰਹਿੰਦ ਪੁਲਿਸ ਨੇ 2 ਕਿਲੋ ਅਫੀਮ ਸਮੇਤ 1 ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ - ਸਰਹਿੰਦ ਪੁਲਿਸ ਨੇ 2 ਕਿਲੋ ਅਫੀਮ ਫੜ੍ਹੀ
🎬 Watch Now: Feature Video
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ਾ ਤੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਵਿਚ ਸਫ਼ਲਤਾ ਹਾਸਿਲ ਕਰਦੇ ਹੋਏ ਥਾਣਾ ਸਰਹਿੰਦ ਦੀ ਪੁਲਿਸ (Sirhind police) ਨੇ ਇੱਕ ਵਿਅਕਤੀ ਨੂੰ ਦੇ 2 ਕਿੱਲੋ ਅਫ਼ੀਮ (Sirhind police arrested a person with opium) ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਰਹਿੰਦ ਦੇ ਐਸ.ਐਚ.ਓ ਸਬ-ਇੰਸਪੈਕਟਰ ਨਰਪਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਰਹਿੰਦ ਦੀ ਇੱਕ ਪੁਲਿਸ ਪਾਰਟੀ ਵੱਲੋਂ ਤਰਖਾਣਮਾਰਾ ਟੀ-ਪੁਆਇੰਟ ਨਜ਼ਦੀਕ ਕੀਤੀ ਨਾਕੇਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਉੱਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਥਿਤ ਵਿਅਕਤੀ ਕੁਲਜੀਤ ਸਿੰਘ ਨਾਮਕ ਪਾਸੋਂ ਤਲਾਸ਼ੀ ਦੌਰਾਨ 2 ਕਿੱਲੋ ਅਫ਼ੀਮ ਬਰਾਮਦ ਹੋਣ 'ਤੇ ਉਸਨੂੰ ਅ/ਧ 18(ਬੀ) ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ।
Last Updated : Feb 3, 2023, 8:38 PM IST