Singer Master Saleem: ਮਾਤਾ ਵੈਸ਼ਨੋ ਦੇਵੀ ਦੇ ਮੰਦਿਰ 'ਚ ਪਹੁੰਚੇ ਗਾਇਕ ਮਾਸਟਰ ਸਲੀਮ, ਨਤਮਸਤਕ ਹੋ ਕੇ ਹਿੰਦੂ ਸਮਾਜ ਤੋਂ ਮੰਗੀ ਮਾਫੀ - ਮਾਤਾ ਵੈਸ਼ਨੋ ਦੇਵੀ
🎬 Watch Now: Feature Video


Published : Oct 19, 2023, 3:11 PM IST
ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ 'ਚ ਕਲਾਕਾਰ ਮਾਸਟਰ ਸਲੀਮ ਪਹੁੰਚੇ, ਜਿਥੇ ਉਨ੍ਹਾਂ ਨੇ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ 'ਚ ਨਤਮਸਤਕ ਹੋ ਕੇ ਹਿੰਦੂ ਸਮਾਜ ਤੋਂ ਮਾਫੀ ਮੰਗੀ, ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਗਾਇਕ ਮਾਸਟਰ ਸਲੀਮ ਨੇ ਕਿਹਾ ਕਿ ਉਹ ਹਿੰਦੂ ਧਰਮ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ, ਕਿਉਂਕਿ ਹਿੰਦੂ ਧਰਮ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਗਾਇਕ ਸਲੀਮ ਨੇ ਕਿਹਾ ਕਿ ਅੱਗੇ ਤੋਂ ਉਹ ਧਿਆਨ ਰੱਖਣਗੇ ਕਿ ਕੋਈ ਵੀ ਅਜਿਹੀ ਗੱਲ ਨਾ ਬੋਲਣ, ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਅਤੇ ਇਹ ਜੋ ਗਲਤੀ ਹੋਈ ਹੈ, ਉਸ ਲਈ ਉਹ ਮਾਫੀ ਮੰਗਦੇ ਹਨ। ਇਸ ਤੋਂ ਬਾਅਦ ਗਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 21 ਅਕਤੂਬਰ ਨੂੰ ਹੁਸ਼ਿਆਰਪੁਰ 'ਚ ਹੋਣ ਜਾ ਰਹੇ ਜਾਗਰਣ 'ਚ ਜ਼ਰੂਰ ਆਉਣ ਅਤੇ ਉਸਨੂੰ ਪਿਆਰ ਦੇਣ।