ਪਠਾਨਕੋਟ ਪੁਲਿਸ ਨੂੰ ਹਾਈਟੈਕ ਕਰਨ ਲਈ ਡਰੋਨ ਦਾ ਇਸਤੇਮਾਲ ਕਰਕੇ ਜੰਗਲਾਂ ਵਿੱਚ ਚਲਾਇਆ ਜਾ ਰਿਹਾ ਸਰਚ ਆਪਰੇਸ਼ਨ - ਪਠਾਨਕੋਟ ਪੁਲਿਸ
🎬 Watch Now: Feature Video
Published : Jan 6, 2024, 6:59 PM IST
ਪਠਾਨਕੋਟ : ਸੁਰੱਖਿਆ ਦੇ ਲਿਹਾਜ਼ ਨਾਲ ਪਠਾਨਕੋਟ ਪੁਲਿਸ ਡਰੋਨ ਦੀ ਮਦਦ ਦੇ ਨਾਲ ਜੰਗਲ ਅਤੇ ਦੁਰਗਮ ਇਲਾਕਿਆਂ ਵਿੱਚ ਸਰਚ ਕਰ ਰਹੀ ਹੈ। ਜੰਗਲਾਂ ਦੇ ਵਿੱਚ ਸਰਚ ਕਰ ਰਹੀ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਟੁਕੜੀਆਂ ਨੂੰ ਡਰੋਨ ਦੇ ਨਾਲ ਸਰਚ ਦੀ ਮਦਦ ਦਿੱਤੀ ਜਾ ਰਹੀ ਹੈ। ਪਠਾਨਕੋਟ ਦੇ ਪੇਂਡੂ ਇਲਾਕੇ ਵਿੱਚ ਧੁੰਦ ਬਹੁਤ ਜਿਆਦਾ ਹੋਣ ਕਾਰਨ ਸਰਚ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ, ਜਿਸ ਦੇ ਚੱਲਦੇ ਪੁਲਿਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਤਹਿਤ ਪਠਾਨਕੋਟ ਪੁਲਿਸ ਨੂੰ ਡਰੋਨ ਅਪਰੇਟ ਕਰਨ ਵਾਲੀ ਇੱਕ ਵਿਸ਼ੇਸ਼ ਟੀਮ ਦਿੱਤੀ ਗਈ ਹੈ, ਜਿਸ ਦੀ ਮਦਦ ਦੇ ਨਾਲ ਜੰਗਲ ਅਤੇ ਔਖੇ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਡਰੋਨ ਤੇ ਲੱਗੇ ਹਾਈਟੈਕ ਕੈਮਰੇ ਦੇ ਨਾਲ ਜੰਗਲ ਦਾ ਚੱਪਾ ਚੱਪਾ ਖੰਗਾਲਿਆ ਜਾ ਰਿਹਾ ਹੈ। ਇਸ ਬਾਰੇ ਡੀਐੱਸਪੀ ਰਜਿੰਦਰ ਮਨਹਾਸ ਨੇ ਗੱਲ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਸਰਦੀ ਦੇ ਮੌਸਮ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਸਰਚ ਚਲਾਨ ਦੇ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀਆਂ 'ਤੇ ਨਕੇਲ ਕੱਸੀ ਜਾ ਸਕੇ।