Kapurthala News :ਰਾਮਪੁਰ ਗੌਰੇ ਨੇੜੇ ਟੁੱਟੇ ਆਰਜੀ ਬੰਨ੍ਹ ਦੇ ਪਾੜ ਨੂੰ ਪੂਰਨ 'ਚ ਜੁਟੀ ਸੰਗਤ, 16 ਪਿੰਡਾਂ ਨੂੰ ਮਿਲੇਗੀ ਵੱਡੀ ਰਾਹਤ - ਕਿਸਾਨਾਂ ਦੀ ਮਦਦ ਕਰਨ ਦਾ ਐਲਾਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/29-09-2023/640-480-19638638-217-19638638-1695989169621.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Sep 29, 2023, 5:42 PM IST
ਕਪੂਰਥਲਾ : ਬੀਤੇ ਦਿਨੀਂ ਬਿਆਸ ਦਰਿਆ ਅੰਦਰ ਪਾਣੀ ਦਾ ਪੱਧਰ ਵਧ ਜਾਣ ਕਾਰਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਰਾਮਪੁਰ ਗੌਰਾ ਪਿੰਡ ਦੇ ਨੇੜੇ ਆਰਜੀ ਬੰਨ ਟੁੱਟ ਗਿਆ। ਜਿਸ ਨੂੰ ਪੂਰਨ ਦੇ ਲਈ ਪਿਛਲੇ 25 ਦਿਨਾਂ ਤੋਂ ਲਗਾਤਾਰ ਜੱਦੋ ਜਹਿਦ ਚੱਲ ਰਹੀ ਹੈ, ਇਸ ਦੌਰਾਨ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੇ ਯਤਨਾਂ ਸਦਕਾ ਹੁਣ ਇਸ ਬੰਨ ਦਾ ਕੰਮ ਅੰਤਿਮ ਪੜਾਵਾਂ ਵਿੱਚ ਪਹੁੰਚ ਚੁੱਕਿਆ ਹੈ। ਇਸ ਮਿਹਨਤ ਵਿੱਚ ਸਥਾਨਕ ਲੋਕਾਂ ਨੇ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਉਧਰ ਦੂਜੇ ਪਾਸੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਬੰਨ ਦੀ ਸੇਵਾ ਮੁਕੰਮਲ ਹੁਣ ਮਗਰੋਂ 16 ਪਿੰਡਾਂ ਨੂੰ ਰਾਹਤ ਮਿਲੇਗੀ। ਇਸ ਤੋਂ ਬਾਅਦ ਕਿਸਾਨਾਂ ਦੀਆਂ ਬਰਬਾਦ ਹੋਈਆਂ ਜਮੀਨਾਂ ਨੂੰ ਆਬਾਦ ਕੀਤਾ ਜਾਵੇਗਾ। ਕਿਸਾਨਾਂ ਨੂੰ ਬੀਜ,ਦਵਾਈ ਸਣੇ ਹਰ ਕਿਸਮ ਦੀ ਜਰੂਰਤ ਪੂਰੀ ਕਰਵਾਈ ਜਾਏਗੀ, ਤਾਂ ਜੋ ਮੁੜ੍ਹ ਤੋਂ ਕਿਸਾਨ ਆਪਣੀ ਜ਼ਿੰਦਗੀ ਨੂੰ ਲੀਹ 'ਤੇ ਲੈ ਆਉਣ।