Kapurthala News: ਕਪੂਰਥਲਾ 'ਚ ਪੈਟਰੋਲ ਪੰਪ ਤੇ ਲੁੱਟ, ਕਾਬੂ ਕੀਤਾ ਲੁਟੇਰਾ ਦੱਸਿਆ ਜਾ ਰਿਹਾ ਪੁਲਿਸ ਮੁਲਾਜ਼ਮ, ਦੇਖੋ ਪੂਰਾ ਮਾਮਲਾ - Robber police officer arrested
🎬 Watch Now: Feature Video


Published : Sep 21, 2023, 3:57 PM IST
|Updated : Sep 21, 2023, 6:07 PM IST
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਉੱਤੇ ਸਥਿਤ ਪਿੰਡ ਮੇਵਾ ਸਿੰਘ (Robbery at petrol pump in Kapurthala) ਵਾਲਾ ਵਿਖੇ ਇੱਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁਟੇਰਿਆਂ ਨੇ ਲੁੱਟ ਕੀਤੀ ਹੈ। ਹਥਿਆਰਬੰਦ ਲੁਟੇਰੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਧੰਜੂ ਫਿਲਿੰਗ ਸਟੇਸ਼ਨ ਵਿੱਚ ਦਾਖਿਲ ਹੋਏ ਤਾਂ ਲੁਟੇਰੇ ਪੰਜ ਹਜ਼ਾਰ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਪੰਪ ਮਾਲਕ ਅਤੇ ਕਰਿੰਦਿਆਂ ਨੇ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਵਿੱਚੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੂ ਲੁਟੇਰਾ ਪੁਲਿਸ ਮੁਲਾਜ਼ਮ (Robber police officer arrested) ਹੈ। ਇਸ ਪਾਸੋਂ ਪੁਲਿਸ ਮੁਲਾਜ਼ਮ ਦਾ ਇੱਕ ਆਈ-ਡੀ ਕਾਰਡ ਵੀ ਬਰਾਮਦ ਹੋਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।