Tributes To Dr. Swaminathan On Sand : ਪੁਰੀ ਸਮੁੰਦਰ ਕੰਢੇ ਰੇਤ ਆਰਟ ਨਾਲ ਮਰਹੂਮ ਡਾ. ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਂਟ, ਦੇਖੋ ਵੀਡੀਓ - Rich Sand Art Paid Tributes
🎬 Watch Now: Feature Video
Published : Sep 30, 2023, 1:56 PM IST
ਪ੍ਰਸਿੱਧ ਖੇਤੀ ਵਿਗਿਆਨੀ ਡਾ. ਐਮਐਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ, ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਪੁਰੀ ਬੀਚ ਉੱਤੇ ਰੇਤ ਨਾਲ ਮੂਰਤੀ ਬਣਾਈ। ਇੱਕ ਹਰ ਇੱਕ ਨੂੰ ਖਿੱਚ ਲੈਣ ਵਾਲਾ ਆਰਟ, ਜਿਸ ਵਿੱਚ ਮਰਹੂਮ ਸਵਾਮੀਨਾਥਨ ਦੀ ਫੋਟੋ ਪਿੱਛੇ ਹਰਿਆਲੀ ਪੇਸ਼ (Tributes To Dr. Swaminathan) ਕੀਤੀ ਗਈ। ਹਰੇ ਝੋਨੇ ਦੀ ਫ਼ਸਲ ਦੇ ਚਿੱਤਰ ਉੱਤੇ 'ਭਾਰਤੀ ਹਰੀ ਕ੍ਰਾਂਤੀ ਦਾ ਪਿਤਾ' ਕੈਪਸ਼ਨ ਵੀ ਉਕੇਰਿਆ ਗਿਆ। ਸਮੁੰਦਰੀ ਲਹਿਰਾਂ ਦੀ ਆਵਾਜ਼ ਇਸ ਰੇਤ ਉੱਤੇ ਕੀਤੀ ਕਲਾਕਾਰੀ ਨੂੰ ਹੋਰ ਵੀ ਉਜਾਗਰ ਕਰ ਰਿਹਾ ਸੀ, ਜਿਵੇਂ ਸਮੁੰਦਰ ਦੀਆਂ ਲਹਿਰਾਂ ਦੀ ਮਰਹੂਮ ਡਾ. ਐਮ. ਐਸ. ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਂਟ ਕਰ ਰਹੀਆਂ ਹੋਣ। ਸਵਾਮੀਨਾਥਨ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਹਰੀ ਕ੍ਰਾਂਤੀ ਦੀ ਅਗਵਾਈ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਨਿਰਦੇਸ਼ਾਂ ਨੇ (Sand Artist Sudarshan Pattnaik) ਖੇਤੀਬਾੜੀ, ਅਤੇ ਟਰੈਕਟਰ ਖੇਤੀ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਲਈ ਇੱਕ ਰੋਡ ਮੈਪ ਤਿਆਰ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਨੇ ਭਾਰਤੀ ਸਥਿਤੀਆਂ ਲਈ ਵਿਕਸਤ ਬੀਜਾਂ ਦੀਆਂ ਬਿਹਤਰ ਕਿਸਮਾਂ ਨੂੰ ਵੀ ਪੇਸ਼ ਕੀਤਾ, ਜੋ ਕਿ 60 ਦੇ ਦਹਾਕੇ ਦੀ ਮਹੱਤਵਪੂਰਨ ਸਫਲਤਾ ਵਿੱਚ ਮਹੱਤਵਪੂਰਣ ਸਾਬਿਤ ਹੋਈਆਂ।