Rahul Gandhi Truck Video: ਰਾਹੁਲ ਗਾਂਧੀ ਨੇ ਕੀਤੀ ਟਰੱਕ ਦੀ ਸਵਾਰੀ, ਵੀਡੀਓ ਵਾਇਰਲ - Rahul Gandhi Ambala Video
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/640-480-18572979-thumbnail-16x9-akipip.jpg)
ਅੰਬਾਲਾ/ਹਰਿਆਣਾ: ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਇੱਕ ਟਰੱਕ ਵਿੱਚ ਬੈਠੇ ਨਜ਼ਰ ਆ ਰਹੇ ਹਨ। ਰਾਹੁਲ ਟਰੱਕ 'ਤੇ ਬੈਠ ਕੇ ਸਫਰ ਕਰ ਰਹੇ ਹਨ। ਰਾਹੁਲ ਟਰੱਕ ਦੇ ਅੱਗੇ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ, ਜੋ ਬੀਤੀ ਰਾਤ ਦੀ ਹੈ। ਰਾਹੁਲ ਗਾਂਧੀ ਸੋਮਵਾਰ ਰਾਤ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸਨ, ਇਹ ਵੀਡੀਓ ਉਸ ਸਮੇਂ ਬਣਾਈ ਗਈ ਸੀ। ਕਾਂਗਰਸ ਦੀ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮ ਦੀ ਚੇਅਰਪਰਸਨ ਸੁਪ੍ਰੀਆ ਸ਼੍ਰੀਨੇਟ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਸੁਪ੍ਰਿਆ ਨੇ ਲਿਖਿਆ ਹੈ ਕਿ-ਉਨ੍ਹਾਂ ਨੂੰ ਅਜਿਹਾ ਕਰਦੇ ਦੇਖ ਕੇ ਇੱਕ ਵਿਸ਼ਵਾਸ ਨਜ਼ਰ ਆਉਂਦਾ ਹੈ- ਕੋਈ ਹੈ ਜੋ ਲੋਕਾਂ ਦੇ ਨਾਲ ਖੜ੍ਹਾ ਹੈ, ਕੋਈ ਹੈ ਜੋ ਉਨ੍ਹਾਂ ਦੇ ਚੰਗੇ ਕੱਲ੍ਹ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ, ਕੋਈ ਹੈ ਜੋ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਨੇ ਟਰੱਕਾਂ ਵਾਲਿਆਂ ਦੀ ਸਮੱਸਿਆ ਨੂੰ ਸਮਝਣ ਲਈ ਇਹ ਯਾਤਰਾ ਕੀਤੀ ਹੈ।