ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਨਜ਼ਦੀਕ E ਰੇੜ੍ਹੀਆਂ ਫੜ੍ਹੀਆਂ ਜਾਣ ਕਾਰਨ ਹੋਇਆ ਹੰਗਾਮਾ - Latest news of Hoshiarpur in Punjabi
🎬 Watch Now: Feature Video
ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਨਜ਼ਦੀਕ E ਰੇੜ੍ਹੀਆਂ ਫੜ੍ਹੀਆਂ ਗਈਆਂ ਜਿਸ ਕਾਰਨ ਮਾਰਕੀਟ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੰਪਰੂਵਮੈਂਟ ਟਰੱਸਟ ਟੀਮ ਵੱਲੋਂ ਟਰਾਸਟ ਦੀ ਥਾਂ ਉੱਤੇ ਇਨ੍ਹਾਂ ਰੇਹੜੀਆਂ ਫੜੀਆਂ ਅਤੇ ਕੁਝ ਦੁਕਾਨਾਂ ਵੱਲੋਂ ਕਬਜ਼ਾ ਕੀਤੇ ਹੋਣ ਦੀ ਗੱਲ ਕਹਿ ਕੇ ਉਸ ਨੂੰ ਜ਼ਬਤ ਕਰ ਲਿਆ ਗਿਆ ਅਤੇ ਮੌਕੇ ਤੇ ਮੌਜੂਦ ਮਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਜੇਕਰ ਮੁੜ ਜਗ੍ਹਾ ਤੇ ਕਬਜ਼ਾ ਕਰਨ ਦੇ ਜਤਨ ਕਰਨਗੇ ਤਾਂ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।ਹਾਲਾਂ ਕਿ ਮੌਕੇ ਤੇ ਰੇਹੜੀ ਫੜ੍ਹੀ ਦੇ ਮਾਲਕਾਂ ਵੱਲੋਂ ਟਰੱਸਟ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੇ ਧੱਕਾ ਕਰਨ ਦੇ ਇਲਜ਼ਾਮ ਲਗਾਏ ਹਨ ਇਸ ਬਾਬਤ ਇੰਪਰੂਵਮੈਂਟ ਟਰੱਸਟ ਅਧਿਕਾਰੀ ਸੁਰਿੰਦਰ ਕੁਮਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕੁੱਝ ਲੋਕਾਂ ਵੱਲੋਂ ਟਰੱਸਟ ਦੀ ਜਗ੍ਹਾ ਨਜਾਇਜ਼ ਤੌਰ ਉੱਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਅਤੇ ਇਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਉਹ ਨਾਜਾਇਜ ਕਬਜ਼ੇ ਅਤੇ ਸਮਾਂਨ ਟਰਸਟ ਦੀ ਜਗ੍ਹਾ ਤੋਂ ਹਟਾ ਲੈਣ ਪਰ ਅਧਿਕਾਰੀਆਂ ਦੀ ਗੱਲ ਨੂੰ ਅਣਗੋਲਿਆ ਕੀਤਾ। ਜਿਸ ਕਾਰਨ ਅੱਜ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਅਤੇ ਜੇਕਰ ਦੁਬਾਰਾ ਕਿਸੇ ਨੇ ਟਰੱਸਟ ਦੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Last Updated : Feb 3, 2023, 8:35 PM IST