ਪੰਜਾਬੀ ਫਿਲਮ 'ਜੱਟਸ ਲੈਂਡ' ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ - Jatts Land team paid obeisance
🎬 Watch Now: Feature Video

ਅੰਮ੍ਰਿਤਸਰ: ਆਏ ਦਿਨ ਫਿਲਮੀ ਸਿਤਾਰੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਉਂਦੇ ਰਹਿੰਦੇ ਹਨ, ਇਸੇ ਤਰ੍ਹਾਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਜੱਟਸ ਲੈਂਡ ਦੀ ਟੀਮ ਨਤਮਸਤਕ ਹੋਣ ਲਈ ਪਹੁੰਚੀ। ਜਿਥੇ ਪੂਰੀ ਟੀਮ ਗੁਰੂ ਘਰ ਹਾਜਰੀ ਭਰਨ ਪਹੁੰਚੀ, ਉਥੇ ਹੀ ਫਿਲਮ ਦੀ ਚੜਦੀ ਕਲਾ ਵਾਸਤੇ ਅਰਦਾਸ ਕੀਤੀ। ਇਸ ਮੌਕੇ ਫਿਲਮ ਨਿਰਮਾਤਾ ਹੈਰੀ ਸਚਦੇਵਾ ਨੇ ਦੱਸਿਆ ਕਿ ਅੱਜ ਫਿਲਮ ਜੱਟਸ ਲੈਂਡ ਦੀ ਟੀਮ ਕਲਾਕਾਰ ਗੁਰਵਿੰਦਰ ਬਰਾੜ, ਗੁਰਮੀਤ ਸਾਜਨ, ਹੈਰੀ ਸਚਦੇਵਾ, ਚਾਚਾ ਬਿਸ਼ਨਾ, ਯਸ਼ਪ੍ਰੀਤ ਕੌਰ, ਢਿੱਲੋਂ ਬਠਿੰਡੇ ਵਾਲੇ, ਬਿੰਦੂ ਭੁੱਲਰ, ਲੱਛਮਣ ਸਿੰਘ ਫਿਲਮ ਦੀ ਚੜਦੀ ਕਲਾ ਵਾਸਤੇ ਅਰਦਾਸ ਕੀਤੀ। ਜੱਟਸ ਲੈਂਡ 22 ਜੁਲਾਈ 2022 ਨੂੰ ਰਿਲੀਜ਼ ਹੋਈ ਇੱਕ ਪੰਜਾਬੀ ਫ਼ਿਲਮ ਹੈ। ਫ਼ਿਲਮ ਗੁਰਮੀਤ ਸਾਜਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਗੁਰਮੀਤ ਸਾਜਨ, ਹੌਬੀ ਧਾਲੀਵਾਲ, ਪ੍ਰਕਾਸ਼ ਗਾਧੂ ਅਤੇ ਅੰਕਿਤਾ ਸੈਲੀ ਨੇ ਮੁੱਖ ਕਿਰਦਾਰ ਨਿਭਾਏ ਹਨ।
Last Updated : Feb 3, 2023, 8:25 PM IST