ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 5 ਵਿਅਕਤੀਆਂ ਨੂੰ ਕੀਤਾ ਕਾਬੂ - ਡੀ ਵਾਰਦਾਤ ਨੂੰ ਅੰਜ਼ਾਮ
🎬 Watch Now: Feature Video
ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੂੰ ਫਿਰੋਜ਼ਪੁਰ, ਜ਼ੀਰਾ, ਮੱਖੂ, ਮਲਾਵਾਲਾ ਫਿਰੋਜ਼ਪੁਰ ਦਿਹਾਤੀ ਏਰੀਏ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਕਈ ਲੁਟੇਰਿਆਂ ਦੇ ਉੱਤੇ 15 ਦੇ ਕਰੀਬ ਪਹਿਲਾਂ ਵੀ ਮਾਮਲੇ ਦਰਜ ਹਨ। ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਕੋਈ ਗੁਪਤ ਜਾਣਕਾਰੀ ਮਿਲੀ ਕਿ ਲੁਟੇਰਾ ਗਿਰੋਹ ਏਟੀਐਮ ਤੋੜਨ ਦੀ ਵਾਰਦਾਤ ਅਤੇ ਮਲਾਵਾਲਾ ਦੇ ਏਰੀਏ ਅੰਦਰ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਰਾਕ ਵਿੱਚ ਹੈ ਅਤੇ ਪੁਲਿਸ ਵੱਲੋਂ ਇਹਨਾਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਤਾਂ ਇਹਨਾਂ ਪਾਸੋ ਇੱਕ ਇਨੋਵਾ ਗੱਡੀ, 1 ਗੈਸ ਸਿਲੰਡਰ ਸਮੇਤ ਕਟਰ, 1 ਦੇਸੀ ਪਿਸਤੌਲ 315 ਬੋਰ ਸਮੇਤ 5 ਰੋਂਦ ਜ਼ਿੰਦਾ, 1 ਕਾਪਾ, 1 ਕ੍ਰਿਪਾਨ, 1 ਕੁਹਾੜੀ, 1 ਲੋਹੇ ਦੀ ਰਾਡ ਬਾਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਫਿਰੋਜ਼ਪੁਰ ਦੇ ਐਸਐਸਪੀ ਚਰਨਜੀਤ ਸਿੰਘ ਨੇ ਪ੍ਰੈੱਸ ਕੋਨਫਰੈਂਸ ਦੌਰਾਨ ਦਿੱਤੀ। ਐਸਐਸਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਕਈ ਲੁਟੇਰਿਆਂ ਦੇ ਉੱਤੇ 15 ਦੇ ਕਰੀਬ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਅੱਗੇ ਹੋਰ ਜਾਂਚ ਜਾਰੀ ਹੈ।
Last Updated : Feb 3, 2023, 8:24 PM IST