Pathankot Bank Loot: ਚੋਰਾਂ ਦੇ ਬੁਲੰਦ ਹੌਂਸਲੇ, ਪੰਜਾਬ ਗ੍ਰਾਮੀਣ ਬੈਂਕ ਨੁਸ਼ਹਿਰਾ ਅਤੇ ਬੰਦਾ ਬੈਂਕ ਨੂੰ ਬਣਾਇਆ ਨਿਸ਼ਾਨਾ - thieves in pathankot
🎬 Watch Now: Feature Video
Published : Dec 30, 2023, 3:46 PM IST
ਪਠਾਨਕੋਟ: ਸੂਬੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਰਿਹਾ ਅਤੇ ਸ਼ਰੇਆਮ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਪਠਾਨਕੋਟ ਤੋਂ, ਜਿਥੇ ਪੰਜਾਬ ਗਰਾਮੀਨ ਬੈਂਕ ਨੋਸ਼ਹਿਰਾ ਵਿਖੇ ਦੋ ਚੋਰਾਂ ਵੱਲੋਂ ਬੀਤੀ ਰਾਤ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰੀ ਨੂੰ ਅੰਜਾਮ ਦਿੰਦੇ ਹੋਏ ਚੋਰਾਂ ਵੱਲੋਂ ਬੈਂਕ ਦੇ ਅੰਦਰ ਰੱਖਿਆ ਸਮਾਨ ਵੀ ਬਖੇਰ ਦਿੱਤਾ ਗਿਆ। ਨਾਲ ਹੀ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਨਹੀਂ ਟੁੱਟ ਸਕਿਆ। ਜਿਸ ਦੇ ਚਲਦੇ ਬੈਂਕ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣ ਤੋਂ ਬਚ ਗਈ। ਪਰ ਚੋਰਾਂ ਵੱਲੋਂ ਬੈਂਕ ਦੇ ਵਿੱਚ ਰੱਖਿਆ ਕਾਫੀ ਸਮਾਨ ਅਤੇ ਕੰਪਿਊਟਰ ਸੁੱਟ ਦਿੱਤੇ ਗਏ। ਇਹ ਪੂਰੀ ਵਾਰਦਾਤ ਬੈਂਕ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਇਸ ਵਾਰਦਾਤ ਦਾ ਉਸ ਵੇਲੇ ਪਤਾ ਲਗਾ ਜਦੋਂ ਅੱਜ ਬੈਂਕ ਮੈਨੇਜਰ ਨੇ ਸਵੇਰੇ ਬੈੰਕ ਖੋਲਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਖੰਗਾਲੀ ਗਈ। ਜਿਸ ਤੋਂ ਪਤਾ ਚੱਲਿਆ ਕਿ ਚੋਰ ਕਿਸ ਤਰ੍ਹਾਂ ਬੈਂਕ ਦੀ ਦੀਵਾਰ 'ਤੇ ਲੱਗਾ ਰੋਸ਼ਨਦਾਨ ਤੋੜ ਕੇ ਬੈਂਕ ਦੇ ਅੰਦਰ ਵੜੇ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ।