ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ਼ ਯੂਨੀਅਨ ਵੱਲੋਂ ਰੋਸ ਰੈਲੀ - ਹੁਸ਼ਿਆਰਪੁਰ ਸ਼ਹਿਰ ਵਿੱਚ ਇਕ ਵੱਡੀ ਪੱਧਰ ਉੱਤੇ ਰੋਸ ਰੈਲੀ
🎬 Watch Now: Feature Video
ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਕਾਲ ਉੱਤੇ ਹੁਸ਼ਿਆਰਪੁਰ ਇਕਾਈ ਵਲੋ ਲਗਾਤਾਰ ਕਲਮ ਛੋੜ ਹੜਤਾਲ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਵਿੱਚ ਇਕ ਵੱਡੀ ਪੱਧਰ ਉੱਤੇ ਰੋਸ ਰੈਲੀ ਜ਼ਿਲ੍ਹਾ ਪ੍ਰਧਾਨ ਅਨਿਰੁੱਧ ਮੋਦਗਿੱਲ ਦੀ ਅਗਵਾਈ ਵਿੱਚ ਕੱਢੀ ਗਈ । ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਜਾਰਾ ਵਿੱਚੋ ਹੁੰਦੀ ਮਿਨੀ ਸਕੱਤਰੇਤ ਵਿਖੇ ਖਤਮ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜੋ ਵਾਅਦੇ ਮੁਲਾਜਮਾਂ ਨਾਲ ਕੀਤੇ ਸੀ ਉਹ ਮੁੱਕਰ ਗਈ ਹੈ ਅਤੇ ਵਿੱਤ ਮੰਤਰੀ ਪੰਜਾਬ ਮੁਲਾਜਮ ਜਥੇਬੰਦੀਆ ਨਾਲ ਮੀਟਿੰਗ ਦਾ ਟਾਇਮ ਵੀ ਨਹੀ ਦੇ ਰਿਹਾ। ਇਸ ਕਰਕੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਦੋ ਤੱਕ ਮੰਗਾਂ ਨਹੀਂ ਮੰਨਿਆ ਜਾਦੀਆਂ ਉਸ ਸਮੇਂ ਤੱਕ ਸਘੰਰਸ਼ ਜਾਰੀ ਰਹੇਗਾ।
Last Updated : Feb 3, 2023, 8:29 PM IST