Drug Trafficker Property Sealed: ਬੁਢਲਾਡਾ 'ਚ ਪੁਲਿਸ ਨੇ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤੇ ਕੀਤੇ ਸੀਲ - Budhlada Drug News
🎬 Watch Now: Feature Video
Published : Sep 17, 2023, 7:10 AM IST
ਮਾਨਸਾ ਦੇ ਹਲਕਾ ਬੁਢਲਾਡਾ 'ਚ ਪੁਲਿਸ ਨੇ ਐਕਸ਼ਨ ਲੈਂਦਿਆਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ਖ਼ਸ ਦੀ ਜਾਇਦਾਦ , ਬੈਂਕ ਖਾਤੇ ਅਤੇ ਵਹੀਕਲ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਗਿਆ। ਜੋ ਜਾਇਦਾਦ ਲੱਗਭਗ 56 ਲੱਖ 54 ਹਜਾਰ 167 ਰੁਪਏ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਡੀ.ਐਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸੁਖਪਾਲ ਸਿੰਘ ਬੁਢਲਾਡਾ ਦੇ ਵਾਰਡ ਨੰ. 4 ਦੇ ਘਰ ਤੇ ਅੰਡਰ ਸ਼ੈਕਸ਼ਨ 68 ਐਫ—2 ਨਾਰਕੋਟਿਕ ਡਰੱਗਜ ਐਕਟ 1985 ਅਧੀਨ ਕਾਰਵਾਈ ਕਰਦਿਆਂ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਹੈ ਅਤੇ ਹੁਣ ਉਪਰੋਕਤ ਵਿਅਕਤੀ ਆਪਣੀ ਕੋਈ ਵੀ ਜਾਇਦਾਦ, ਵਹੀਕਲ ਨਹੀਂ ਵੇਚ ਸਕਦਾ ਅਤੇ ਨਾ ਹੀ ਕਿਸੇ ਬੈਂਕ ਰਾਹੀਂ ਲੈਣ ਦੇਣ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਐਸਐਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਨਕੇਲ ਕੱਸੀ ਜਾ ਰਹੀ ਹੈ ਅਤੇ ਹੋਰ ਕਈ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਸੀਲ ਕਰਨ ਲਈ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ ਜੋ ਜਲਦ ਹੀ ਸੀਲ ਕਰ ਦਿੱਤੀਆਂ ਜਾਣਗੀਆਂ।