ਲੜਾਈ ਝਗੜਾ ਕਰਨ ਵਾਲੇ ਦੋ ਗੁੱਟਾਂ ਦੇ 5 ਵਿਅਕਤੀ ਪੁਲਿਸ ਅੜਿਕੇ - amritsar latest news
🎬 Watch Now: Feature Video
ਅੰਮ੍ਰਿਤਸਰ ਵਿੱਚ ਲੜਾਈ ਝਗੜਾ ਕਰਨ ਵਾਲੇ ਦੋ ਗੁੱਟਾਂ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਸਬੰਧੀ ਅੰਮ੍ਰਿਤਸਰ ਦੇ ਦਿਹਾਤੀ ਦੇ ਡੀਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਖਾਸਾ ਪੱਤੀ ਮਜੀਠਾ ਵਿਖੇ 2 ਗੁੱਟ ਜਿਹਨਾਂ ਵਿੱਚ ਇੱਕ ਪਾਸੇ ਤੋਂ ਰਵੀ ਅਤੇ ਦੂਸਰੇ ਪਾਸੇ ਤੋਂ ਸੁਖਚੈਨ ਸਿੰਘ ਆਪਣੇ-ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕਰ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਗਈ। ਮੌਕੇ ਉੱਤੇ ਪਹੁੰਚ ਕੇ ਦੋਹਾਂ ਧਿਰਾਂ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਅਰੋਪੀਆ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਲ ਹੀ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ 2 ਨਜਾਇਜ ਪਿਸਟਲ 32 ਬੋਰ ਸਮੇਤ ਇੱਕ ਜਿੰਦਾ ਰੋਂਦ, 2 ਮੈਗਜੀਨ, 11 ਰਾਈਵਲ 12 ਬੋਰ ਅਤੇ ਮੌਕੇ ਤੋਂ 17 ਖੋਲ ਪਿਸਟਲ 32 ਬੋਰ ਅਤੇ 7 ਖੋਲ ਰਾਈਫਲ 12 ਬੋਰ ਦੇ ਪੁਲਿਸ ਵਲੋਂ ਕਬਜੇ ਵਿੱਚ ਲਏ ਗਏ ਹਨ।
Last Updated : Feb 3, 2023, 8:33 PM IST