ਵਾਹਨਾਂ ਦੀ ਪਾਸਿੰਗ ਨਾ ਹੋਣ ਕਰਕੇ ਮਾਲਕਾਂ ਨੇ ਕੀਤਾ ਰੋਡ ਜਾਮ - ਆਰਟੀਓ ਦਫਤਰ
🎬 Watch Now: Feature Video
ਮੋਗਾ ਵਿਖੇ ਆਰਟੀਓ ਦਫ਼ਤਰ ਦੇ ਬਾਹਰ ਵਾਹਨਾਂ ਦੀ ਪਾਸਿੰਗ ਨਾ ਹੋਣ ਕਰਕੇ ਵਾਹਨ ਮਾਲਕਾਂ ਨੇ ਮੋਗਾ ਫ਼ਿਰੋਜ਼ਪੁਰ ਰੋਡ ਜਾਮ ਕੀਤਾ। ਵਾਹਨ ਮਾਲਕਾਂ ਨੇ ਮੋਗਾ ਫਿਰੋਜ਼ਪੁਰ ਰੋਡ ਦੀਆਂ ਦੋਵੇਂ ਸੜਕਾਂ ਨੂੰ ਜਾਮ ਕਰ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਉਕਤ ਵਾਹਨ ਮਾਲਕਾਂ ਨੇ ਕਿਹਾ ਕਿ ਮੋਗਾ 'ਚ ਹਰ ਸਮੇਂ ਆਰਟੀਓ ਦਫਤਰ ਅੱਗੇ ਵਾਹਨ ਲੰਘਦੇ ਹਨ, ਪਰ ਪਿਛਲੇ ਕੁਝ ਹਫ਼ਤਿਆਂ ਤੋਂ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਅਸੀਂ ਸਵੇਰ ਤੋਂ ਗੱਡੀਆਂ ਲੈ ਕੇ ਆਏ ਹਾਂ, ਪਰ ਅੱਜ ਵੀ ਸਾਨੂ ਕਿਹਾ ਕਿ ਅਫਸਰ ਛੁੱਟੀ 'ਤੇ ਹੈ। ਇਸ ਕਾਰਨ ਉਹ ਸੜਕ ਜਾਮ ਕਰਨ ਲਈ ਮਜ਼ਬੂਰ ਹੋਏ ਹਨ।
Last Updated : Feb 3, 2023, 8:33 PM IST