Singh Sabha Lehar: ਸਿੰਘ ਸਭਾ ਲਹਿਰ ਦੇ 160ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਿੱਖ ਨੌਜਵਾਨ ਵਿਚਾਰ ਸੰਮੇਲਨ ਕਰਵਾਇਆ - Sikh Youth Thought Summit
🎬 Watch Now: Feature Video


Published : Sep 30, 2023, 7:44 PM IST
ਅੰਮ੍ਰਿਤਸਰ 'ਚ ਸਿੰਘ ਸਭਾ ਲਹਿਰ ਦੇ 160ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਿੱਖ ਨੌਜਵਾਨ ਵਿਚਾਰ ਸੰਮੇਲਨ ਕਰਵਾਇਆ ਗਿਆ, ਜੋ ਕਿ ਅਮਿੱਟ ਛਾਪ ਛੱਡਦਿਆਂ ਸਮਾਪਤ ਹੋਇਆ ਹੈ। ਅਕਾਲ ਪੁਰਖ ਕੀ ਫ਼ੌਜ ਅਤੇ ਪੰਥਕ ਤਾਲਮੇਲ ਸੰਗਠਨ ਵਲੋਂ ਕਰਵਾਏ ਸਿੱਖ ਯੂਥ ਥਿੰਕ ਫੈਸਟ ਵਿਚ ਪੰਜਾਬ ਭਰ ਤੋਂ ਨੌਜਵਾਨਾਂ ਅਤੇ ਸਥਾਨਕ ਵਿਦਿਅਕ ਅਦਾਰਿਆਂ ਨੇ ਭਾਗ ਲਿਆ। ਇਸ ਮੌਕੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਰਸ਼ ਤੋਂ ਫਰਸ਼ ਤੱਕ ਪਹੁੰਚਾਉਣ ਦੇ ਫਰਜ਼ਾਂ ਦੀ ਕੁਤਾਹੀ ਨੂੰ ਪਛਾੜਨ ਦਾ ਸੱਦਾ ਦਿੱਤਾ ਅਤੇ ਕਿਰਤ ਕਰਦਿਆਂ ਭਾਰੀ ਸਰਗਰਮੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਜਸਵਿੰਦਰ ਸਿੰਘ ਐਡਵੋਕੇਟ ਨੇ ਨੌਜਵਾਨਾਂ ਤੇ ਬੱਚਿਆਂ ਨਾਲ ਸੰਵਾਦ ਰਚਾਉਣ ਦੇ ਰੁਝਾਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਸਥਾਵਾਂ ਤੇ ਸਖ਼ਸ਼ੀਅਤਾਂ ਫ਼ਿਕਰ ਤਾਂ ਬਹੁਤ ਜ਼ਾਹਿਰ ਕਰਦੀਆਂ ਹਨ, ਪਰ ਫਰਜ਼ਾਂ ਪ੍ਰਤੀ ਸਿਰੇ ਦਾ ਅਵੇਸਲਾਪਨ ਵਰਤਦੀਆਂ ਹਨ।