ਪੁਲਿਸ ਮੁਕਾਬਲੇ 'ਚ ਫੜੇ ਗਏ ਬਬਲੂ ਗੈਂਗਸਟਰ ਦਾ ਸਾਥੀ ਨਜਾਇਜ਼ ਅਸਲੇ ਸਣੇ ਗ੍ਰਿਫਤਾਰ - batala police
🎬 Watch Now: Feature Video
ਗੁਰਦਾਸਪਰ ਵਿਖੇ ਪਿਛਲੇ ਦਿਨੀਂ ਪੁਲਿਸ ਮਕਾਬਲੇ ਦੌਰਾਨ ਬਟਾਲਾ ਪੁਲਿਸ ਵਲੋਂ ਫੜੇ ਗਏ ਬੱਬਲੂ ਗੈਂਗਸਟਰ ਦਾ ਜਸਵਿੰਦਰ ਸਿੰਘ ਸੋਨਾ ਸਾਥੀ ਦੱਸਿਆ ਜਾ ਰਿਹਾ ਹੈ। ਜਸਵਿੰਦਰ ਸਿੰਘ ਸੋਨਾ ਬਬਲੂ ਗੈਂਗਸਟਰ ਨੂੰ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਸੀ। ਬਟਾਲਾ ਪੁਲਿਸ ਵੱਲੋਂ ਜਸਵਿੰਦਰ ਸਿੰਘ ਸੋਨਾ ਕੋਲੋ ਇਕ 32 ਬੋਰ ਦਾ ਪਿਸਟਲ, 8 ਜਿੰਦਾ ਕਾਰਤੂਸ, ਇਕ ਦੇਸੀ ਕੱਟਾ 315 ਬੋਰ ਅਤੇ ਇਕ ਵਰਨਾ ਗੱਡੀ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਜਸਵਿੰਦਰ ਸਿੰਘ ਸੋਨਾ ਉਤੇ ਪਹਿਲਾ ਵੀ 307 ਆਈਪੀਸੀ ਆਰਮ ਐਕਟ ਅਤੇ 326 ਆਈਪੀਸੀ ਦੇ ਤਿੰਨ ਕੇਸ ਦਰਜ ਹਨ। ਪੁਲਿਸ ਵਲੋਂ ਇਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਦੇ ਹੋਏ ਅਗਲੀ ਪੁੱਛਗਿੱਛ ਲਈ ਰਿਮਾਂਡ ਉੱਤੇ ਲਿਆ ਜਾ ਰਿਹਾ ਹੈ।
Last Updated : Feb 3, 2023, 8:35 PM IST