Road accident in Kiratpur Sahib: ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਪਿੰਡ ਗਰਾ ਮੋੜ ਕੋਲ ਪਲਟਿਆ ਟਰੱਕ, ਇੱਕ ਦੀ ਮੌਤ 4 ਜ਼ਖ਼ਮੀ - ਸ੍ਰੀ ਕੀਰਤਪੁਰ ਸਾਹਿਬ
🎬 Watch Now: Feature Video
Published : Oct 6, 2023, 7:36 PM IST
ਸ੍ਰੀ ਕੀਰਤਪੁਰ ਸਾਹਿਬ ਤੋਂ ਲੰਘਦੇ ਮਨਾਲੀ ਹਾਈਵੇ ਉੱਤੇ ਪਿੰਡ ਗਰਾ ਮੋੜਾ ਦੇ ਕੋਲ ਇੱਕ ਦਰਦਨਾਕ ਟਰੱਕ ਹਾਦਸੇ ਵਿੱਚ ਵਿਅਕਤੀ ਦੀ ਮੌਤ (Death of a person) ਹੋ ਗਈ ਜਦਕਿ ਚਾਰ ਲੋਕ ਜ਼ਖਮੀ ਹੋ ਗਏ । ਜ਼ਖਮੀਆਂ ਦੇ ਵਿੱਚੋਂ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਹਿਮਾਚਲ ਦੇ ਕਾਂਗਧਰੀ ਪਿੰਡ ਤੋਂ ਲੇਬਰ ਦਾ ਕੰਮ ਕਰਕੇ ਵਾਪਸ ਆ ਰਹੇ ਸਨ। ਵਾਪਿਸ ਆਉਂਦਿਆਂ ਉਨ੍ਹਾਂ ਨੇ ਰਸਤੇ ਵਿੱਚ ਟਰੱਕ ਨੂੰ ਰੋਕ ਕੇ ਲਿਫਟ ਲੈ ਲਈ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਬੈਠੇ ਡਰਾਈਵਰ ਅਤੇ ਕਲੀਨਰ ਸ਼ਰਾਬ ਦੇ ਨਸ਼ੇ (Driver and cleaner drunk) ਵਿੱਚ ਸਨ। ਉਨ੍ਹਾਂ ਕਿਹਾ ਕਿ ਸ਼ਰਾਬੀ ਟਰੱਕ ਡਰਾਈਵਰ ਨੇ ਤੇਜ਼ੀ ਨਾਲ ਟਰੱਕ ਚਲਾਇਆ, ਜਿਸ ਕਾਰਣ ਕਲਿੰਕਰ ਨਾਲ ਭਰਿਆ ਟਰੱਕ ਇੱਕ ਮੌੜ ਉੱਤੇ ਪਲਟ ਗਿਆ ਅਤੇ ਇਹ ਹਾਦਸਾ ਵਾਪਰ ਗਿਆ।