ਨਗਰ ਕੌਂਸਲ ਦੀ ਟੀਮ ਨੇ ਸਰਕਾਰੀ ਜ਼ਮੀਨ ਉੱਤੋਂ ਨਾਜਾਇਜ਼ ਕਬਜ਼ੇ ਛੁਡਵਾਏ - Rupnagar latest news in Punjabi
🎬 Watch Now: Feature Video
ਰੂਪਨਗਰ ਦੇ ਗਿਲਕੋ ਗਲੀ ਦੇ ਵਿੱਚ ਅੱਜ ਨਗਰ ਕੌਂਸਲ ਦੀ ਟੀਮ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਨਗਰ ਕੌਂਸਲ ਰੂਪਨਗਰ ਨੇ ਸਰਕਾਰੀ ਜ਼ਮੀਨ ਉੱਤੇ ਕੀਤੇ ਹੋਏ ਅਵੈਦ ਕਬਜ਼ੇ ਛੁਡਵਾਏ ਗਏ। ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਆਪਣੇ ਘਰਾਂ ਦੇ ਨਾਲ ਜੋ ਸਰਕਾਰੀ ਜ਼ਮੀਨ ਸੀ ਉਸ ਉਪਰ ਪਾਰਕ ਬਣਾ ਕੇ ਅਵੈਧ ਕਬਜ਼ੇ ਕਰ ਲਏ ਗਏ ਸਨ ਅਤੇ ਇਹ ਜ਼ਮੀਨ ਨਗਰ ਕੌਂਸਲ ਨਾਲ ਸੰਬੰਧ ਰੱਖਦੀ ਸੀ। ਜਿਸ ਬਾਬਤ ਨਗਰ ਕੌਂਸਲ ਨੇ ਅੱਜ ਕਾਰਵਾਈ ਕਰਦਿਆਂ ਹੋਇਆਂ ਇਸ ਸਰਕਾਰੀ ਜ਼ਮੀਨ ਨੂੰ ਛੁਡਵਾ ਲਿਆ ਹੈ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਤੇ ME ਮੌਕੇ ਉੱਤੇ ਮੌਜ਼ੂਦ ਰਹੇ ਸਰਕਾਰੀ ਜ਼ਮੀਨ ਉੱਤੇ ਕੀਤੇ ਕਬਜ਼ਿਆਂ ਦੀ ਤਾਦਾਦ ਜ਼ਿਆਦਾ ਹੋਣ ਕਾਰਨ ਜੇਸੀਬੀ ਦੀ ਮਸ਼ੀਨ ਦੀ ਵਰਤੋਂ ਕੀਤੀ ਗਈ।
Last Updated : Feb 3, 2023, 8:33 PM IST