Suspect Arrested with Weapons : ਮੋਗਾ ਪੁਲਿਸ ਨੇ ਹਥਿਆਰਾਂ ਅਤੇ ਗੋਲੀ-ਸਿੱਕਾ ਸਣੇ ਤਿੰਨ ਮੁਲਜ਼ਮ ਕੀਤੇ ਕਾਬੂ - 12 ਅਣਚੱਲੇ ਕਾਰਤੂਸਾਂ ਅਤੇ 5 ਪਿਸਤੌਲਾਂ ਸਣੇ ਗ੍ਰਿਫਤਾਰ
🎬 Watch Now: Feature Video
Published : Nov 2, 2023, 4:53 PM IST
ਮੋਗਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ 12 ਅਣਚੱਲੇ ਕਾਰਤੂਸਾਂ ਅਤੇ 5 ਪਿਸਤੌਲਾਂ ਸਣੇ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਜੇ.ਐਲਨਚੇਲੀਅਨ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮਹਿਣਾ ਸੀਆਈਏ ਸਟਾਫ਼ ਨੇ ਚੁਗਾਵਾਂ ਲਿੰਕ ਰੋਡ ਉੱਤੇ ਨਾਕਾਬੰਦੀ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਿੰਦਰ ਸਿੰਘ ਵਾਸੀ ਪਿੰਡ ਬੁੱਧ ਸਿੰਘ, ਬਲਜੀਤ ਸਿੰਘ ਵਾਸੀ ਨੂਰਪੁਰ ਹਕੀਮਾ ਅਤੇ ਮਨਜੀਤ ਸਿੰਘ ਪਿੰਡ ਦਾਤਾ ਦੇ ਰੂਪ ਵਿੱਚ ਹੋਈ ਹੈ। ਇਹ ਜੱਗੂ ਭਗਵਾਨ ਪੁਰੀਆ ਨਾਲ ਸਬੰਧ ਹਨ। ਮਨਿੰਦਰ ਸਿੰਘ ਖ਼ਿਲਾਫ਼ 1 ਅਤੇ ਮਨਜੀਤ ਸਿੰਘ ਖ਼ਿਲਾਫ਼ 5 ਕੇਸ ਦਰਜ ਹਨ। ਦੋਵੇਂ ਜ਼ਮਾਨਤ 'ਤੇ ਰਿਹਾਅ ਹਨ ਅਤੇ ਬਲਜੀਤ ਸਿੰਘ ਦੇ ਫਿਲਹਾਲ ਕੋਈ ਕੇਸ ਦਰਜ ਨਹੀਂ ਹੈ।