ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ; ਪੈਟਰੋਲ-ਡੀਜ਼ਲ ਦੀ ਸਪਲਾਈ ਠੱਪ, ਮੋਗਾ ਦੇ ਪੈਟਰੋਲ ਪੰਪ ਹੋ ਰਹੇ ਡ੍ਰਾਈ
🎬 Watch Now: Feature Video
Published : Jan 2, 2024, 12:27 PM IST
ਪੰਜਾਬ ਭਰ ਵਿੱਚ ਪੈਟਰੋਲ-ਡੀਜ਼ਲ ਟੈਂਕਰ ਚਾਲਕਾਂ ਦੀ ਚੱਲ ਰਹੀ ਹੜਤਾਲ ਕਾਰਨ ਕਈ ਪੈਟਰੋਲ ਪੰਪ ਡ੍ਰਾਈ ਹੋਣ ਦੀ ਕਗਾਰ 'ਤੇ ਹਨ। ਜੇਕਰ ਮੋਗਾ ਦੀ ਗੱਲ ਕਰੀਏ, ਤਾਂ ਮੋਗਾ ਪੈਟਰੋਲ ਪੰਪ ਐਸੋਸੀਏਸ਼ਨ ਦੇ ਮੁਖੀ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ (Truck Drivers Strike) ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਮੋਗਾ ਦੇ ਕਰੀਬ 25 ਤੋਂ 28 ਪੰਪ ਡ੍ਰਾਈ ਹਨ ਅਤੇ ਅੱਧੇ ਤੋਂ ਵੱਧ ਅੱਜ ਸ਼ਾਮ ਤੱਕ ਪੰਪ ਡ੍ਰਾਈ ਹੋ ਜਾਣਗੇ। ਮੋਗਾ ਵਿੱਚ 156 ਦੇ ਕਰੀਬ ਪੈਟਰੋਲ ਪੰਪ ਹਨ। ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਦੇ ਕਈ ਸੂਬਿਆਂ ਵਿੱਚ ਬੱਸ ਅਤੇ ਟਰੱਕ ਡਰਾਈਵਰਾਂ ਨੇ (Hit and Run Law) ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹੜਤਾਲ ਦਾ ਵੱਡਾ ਅਸਰ ਪੰਜਾਬ ਅਤੇ ਹਰਿਆਣਾ (Supply of petrol diesel) ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।