ਵਿਧਾਇਕ ਲਾਭ ਸਿੰਘ ਉੱਗੋਕੇ ਦਾ ਹਲਕੇ ਦੇ 6 ਖਿਡਾਰੀਆਂ ਦੇ ਖਰਚੇ ਦੀ ਲਈ ਜ਼ਿੰਮੇਵਾਰੀ - ਬਰਨਾਲਾ ਵਿੱਚੋਂ ਖੇਡਾਂ ਵਿੱਚ ਪਹਿਲੀਆਂ ਸਥਾਨ
🎬 Watch Now: Feature Video
ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਆਪਣੇ ਹਲਕੇ ਦੇ ਖਿਡਾਰੀਆਂ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਵਿਧਾਇਕ ਉੱਗੋਕੇ ਨੇ ਖੇਡਾਂ ਵਿੱਚ ਚੰਗੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਦੀ ਖੇਡ ਲਈ ਖਰਚੇ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹ ਇਹ ਉਪਰਾਲਾ ਕਰਨ ਜਾ ਰਹੇ ਹਨ। ਜਿਸ ਤਹਿਤ ਉਹਨਾਂ ਵਲੋਂ ਹਲਕਾ ਭਦੌੜ ਦੇ ਛੇ ਅਜਿਹੇ ਬੱਚੇ ਚੁਣੇ ਗਏ ਹਨ, ਜਿਹਨਾਂ ਵਲੋਂ ਜ਼ਿਲ੍ਹਾ ਬਰਨਾਲਾ ਵਿੱਚੋਂ ਖੇਡਾਂ ਵਿੱਚ ਪਹਿਲੀਆਂ ਸਥਾਨ ਹਾਸਲ ਕੀਤਾ ਹੈ। ਇਹਨਾਂ ਨੂੰ ਇੱਕ ਮਹੀਨੇ ਦੀ ਖਾਣ ਲਈ ਡਾਈਟ, ਡਰਾਈ ਫਰੂਟ ਤੇ ਦੁੱਧ ਦਾ ਖਰਚ ਦਿੱਤਾ ਜਾ ਰਿਹਾ ਹੈ। ਇਹਨਾਂ ਬੱਚਿਆਂ ਲਈ ਇਹ ਉਪਰਾਲਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ।
Last Updated : Feb 3, 2023, 8:31 PM IST