Meri Mitti Mera Desh : ‘ਮੇਰੀ ਮਿੱਟੀ, ਮੇਰਾ ਦੇਸ਼’ ਤਹਿਤ ਵੀਨੂੰ ਗੋਇਲ ਨੇ ਸ਼ਹਿਰ 'ਚ ਸ਼ੁਰੂ ਕੀਤੀ ਇਹ ਕੰਮ, ਵੇਖੋ ਵੀਡੀਓ - Punjab News
🎬 Watch Now: Feature Video
Published : Sep 13, 2023, 9:42 PM IST
ਬਠਿੰਡਾ ਦੇ ਮਾਡਲ ਟਾਊਨ ਵਿੱਚ ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਰਜਕਾਰਨੀ ਮਹਿਲਾ ਮੋਰਚਾ ਭਾਜਪਾ ਦੀ ਅਗਵਾਈ ਵਿੱਚ ‘ਮੇਰੀ ਮਿੱਟੀ, ਮੇਰਾ ਦੇਸ਼’ ਪ੍ਰੋਗਰਾਮ ਕਰਵਾਇਆ ਗਿਆ। ਵੀਨੂੰ ਗੋਇਲ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸੁਨੇਹੇ ਤਹਿਤ, ਮੇਰੀ ਮਿੱਟੀ ਮੇਰਾ ਦੇਸ਼, ਭਾਜਪਾ ਦੇ ਹਰ ਪਾਰਟੀ ਦੇ ਵਰਕਰ ਹਰ ਮੁਹੱਲੇ ਦੇ ਘਰ-ਘਰ ਜਾ ਕੇ ਪੂਰੀ ਸ਼ਰਧਾ ਨਾਲ ਥੋੜ੍ਹੀ ਜੀ ਮਿੱਟੀ ਘੜੇ ਵਿੱਚ ਲੈ ਕੇ ਪੇਂਟ ਕਰ ਰਹੇ ਹਨ। ਇਸ ਦਾ ਮਕਸਦ ਇਹ ਹੈ ਕਿ ਇਸ ਮਿੱਟੀ ਦੀ ਵਰਤੋਂ ਦਿੱਲੀ ਦੇ ਕਰਤੱਵ ਮਾਰਗ 'ਤੇ ਬਣੀ ਅੰਮ੍ਰਿਤ ਵਾਟਿਕਾ ਨੂੰ ਵਿਕਸਤ ਕਰਨ ਲਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਿੱਲੀ 'ਚ ਇੱਕ ਸ਼ੀਲਾ ਫਲ ਕਮ ਦੀ ਸਥਾਪਨਾ ਕੀਤੀ ਜਾਵੇਗੀ, ਜਿਸ 'ਤੇ ਦੇਸ਼ ਦੇ ਸ਼ਹੀਦਾਂ ਦੇ ਨਾਮ ਲਿਖੇ ਜਾਣਗੇ | ਵੀਨੂੰ ਗੋਇਲ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਹਰ ਵਰਕਰ ਇਸ ਪ੍ਰੋਗਰਾਮ ਨੂੰ ਬੜੀ ਹੀ ਤਨਦੇਹੀ ਅਤੇ ਸ਼ਰਧਾ ਨਾਲ ਕਰ ਰਿਹਾ ਹੈ।