Cricket World Cup 2023: ਕਪਤਾਨਾਂ ਦੀਆਂ ਫੋਟੋਆਂ ਵਾਲੇ ਪਤੰਗ ਬਣਾਉਣ ਵਾਲਿਆਂ ਨੇ ਕਰਤਾ ਅਨੌਖਾ ਕੰਮ, ਤੁਹਾਨੂੰ ਆਵੇਗਾ ਪਸੰਦ ! - ਵਰਲਡ ਕੱਪ ਵਿੱਚ 10 ਟੀਮਾਂ
🎬 Watch Now: Feature Video
Published : Oct 7, 2023, 1:57 PM IST
ਅੰਮ੍ਰਿਤਸਰ: ਜਗਮੋਹਣ ਕਨੌਜੀਆ ਵੱਲੋਂ ਭਾਰਤ ਵਿੱਚ ਖੇਡਣ ਆ ਰਹੀਆ ਟੀਮਾਂ ਦੇ ਕਪਤਾਨਾਂ ਦੀਆਂ ਫੋਟੋਆਂ ਵਾਲੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਭਾਰਤ ਵਿੱਚ ਹੋਣ ਜਾ ਰਹੇ ਵਰਲਡ ਕੱਪ ਵਿੱਚ 10 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਜਗਮੋਹਨ ਕਨੌਜੀਆ ਨੇ ਹੁਣ ਤੱਕ 38 ਦੇ ਕਰੀਬ ਵਰਲਡ ਰਿਕਾਰਡ ਹਾਸਿਲ ਕੀਤੇ ਹਨ। ਜਗਮੋਹਣ ਕਨੌਜੀਆ ਵੱਲੋਂ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਦੀਆਂ ਤੇ ਹੋਰ ਕਈ ਤਰੀਕੇ ਦੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਸੋ ਜਗਮੋਹਨ ਕਨੌਜੀਆ ਨੇ ਕਿਹਾ ਕਿ ਮੈਨੂੰ ਪਤੰਗਾਂ ਤੇ ਖੇਤੀਬਾੜੀ ਕਰਨ ਦਾ ਬਹੁਤ ਸ਼ੌਂਕ ਹੈ। ਜਗਮੋਹਨ ਕਨੌਜੀਆ ਵੱਲੋਂ ਖੇਤੀਬਾੜੀ ਵਿੱਚ 32 ਫੁੱਟ ਪਪੀਤੇ ਦਾ ਰੁੱਖ ਤਿਆਰ ਕੀਤਾ ਹੈ। 20 ਫੁੱਟ ਉੱਚਾ ਦੇਸੀ ਗੁਲਾਬ ਦਾ ਬੂਟਾ ਵੀ ਤਿਆਰ ਕੀਤਾ ਹੈ। ਜਗਮੋਹਨ ਕਨੌਜੀਆ ਵੱਲੋਂ ਛੋਟੀ ਤੋਂ ਛੋਟੀ 2 ਐਮ.ਐਮ ਦੀ ਪਤੰਗ ਤਿਆਰ ਕੀਤੀ ਗਈ, ਵੱਡੀ ਤੋਂ ਵੱਡੀ 40 ਫੁੱਟ ਉੱਚੀ ਪਤੰਗ ਵੀ ਤਿਆਰ ਕੀਤੀ ਗਈ ਹੈ। ਜਗਮੋਹਨ ਕਨੌਜੀਆ ਨੇ ਕਿਹਾ ਕਿ ਮੈਂ ਇਸ ਵਾਰ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਇੱਕ ਵਾਰ ਫਿਰ ਭਾਰਤ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਵਰਲਡ ਕੱਪ ਹਾਸਿਲ ਕਰੇ। ਜਗਮੋਹਨ ਕਨੌਜੀਆ ਨੇ ਕਿਹਾ ਕਿ ਸਾਡੇ ਭਾਰਤ ਵਿੱਚ ਕੋਈ ਵੀ ਤਿਉਹਾਰ ਆਉਂਦਾ ਹੈ ਤੇ ਮੈਂ ਉਸ ਤਿਉਹਾਰ ਦੀਆਂ ਪਤੰਗਾਂ ਤਿਆਰ ਕਰਦਾ ਹਾਂ। ਉਹਨਾਂ ਦੱਸਿਆ ਕਿ ਦੇਸ਼ ਦੀ ਰਾਸ਼ਟਰਪਤੀ ਦੀ ਵੀ ਮੈਂ 500 ਵਾਟ ਦੇ ਬਲਬ ਵਿੱਚ ਪਤੰਗ ਬਣਾ ਕੇ ਤਿਆਰ ਕੀਤੀ ਸੀ।