ਸ਼ੱਕੀ ਹਾਲਾਤਾਂ 'ਚ ਮਾਪਿਆਂ ਦਾ ਇਕਲੌਤਾ ਪੁੱਤ ਗਾਇਬ, ਪਤਨੀ ਨੂੰ IELTS ਸੈਂਟਰ ਛੱਡਣ ਮਗਰੋਂ ਨਹੀਂ ਪਰਤਿਆ ਘਰ ਵਾਪਸ - ਕਪੂਰਥਲਾ ਵਿਖੇ ਆਈਲੈਟਸ ਸੈਂਟਰ
🎬 Watch Now: Feature Video


Published : Dec 14, 2023, 9:30 PM IST
ਕਪੂਰਥਲਾ : ਪਿੰਡ ਖੈੜਾ ਬੇਟ ਦੇ ਵਸਨੀਕ 36 ਸਾਲਾਂ ਨੌਜਵਾਨ ਦੇ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਆਪਣੀ ਪਤਨੀ ਨੂੰ ਕਪੂਰਥਲਾ ਵਿਖੇ ਆਈਲੈਟਸ ਸੈਂਟਰ ਛੱਡਣ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਉਸ ਦੀ ਗੱਡੀ ਨੇੜਲੇ ਪਿੰਡ ਸੁਰਖਪੁਰ ਤੋਂ ਬਰਾਮਦ ਹੋਈ ਹੈ, ਜਿਸ ਦੀਆਂ ਤਾਕੀਆਂ ਖੁੱਲੀਆਂ ਹੋਈਆਂ ਸਨ ਤੇ ਚਾਬੀ ਗੱਡੀ ਦੇ ਸਟੇਰਿੰਗ ਵਿੱਚ ਲੱਗੀ ਹੋਈ ਸੀ ਅਤੇ ਉਸਦੇ ਸੱਜੇ ਪੈਰ ਦਾ ਇੱਕ ਬੂਟ ਵੀ ਗੱਡੀ ਵਿੱਚੋਂ ਸ਼ੱਕੀ ਹਾਲਾਤਾਂ 'ਚ ਬਰਾਮਦ ਹੋਇਆ ਹੈ। ਦੱਸ ਦਈਏ ਕਿ ਜਸਵੰਤ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਸਮੇਤ ਪੂਰਾ ਪਿੰਡ ਚਿੰਤਾ ਦੇ ਵਿੱਚ ਡੁੱਬਾ ਹੋਇਆ ਹੈ। ਲਿਹਾਜਾ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਸਵੰਤ ਦੀ ਜਲਦ ਤੋਂ ਜਲਦ ਭਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਦੇ ਅਨੁਸਾਰ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਸੰਜੀਦਗੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।