ISRO Member: Chandrayaan 3 ਦੀ ਸਫ਼ਲਤਾ ਤੋਂ ਬਾਅਦ ISRO ਮੈਂਬਰ ਮਹਿੰਦਰ ਪਾਲ ਸਿੰਘ ਪਹੁੰਚੇ ਗੁਰੂ ਨਗਰੀ, ਨਵੇਂ ਪ੍ਰਾਜੈਕਟਾਂ ਬਾਰੇ ਕੀਤਾ ਖੁਲਾਸਾ - ISRO News
🎬 Watch Now: Feature Video
Published : Oct 12, 2023, 5:00 PM IST
ਅੰਮ੍ਰਿਤਸਰ: ਚੰਦਰਯਾਨ-3 ਦੀ ਕਾਮਯਾਬੀ ਤੋਂ ਬਾਅਦ ISRO ਬੈਂਗਲੁਰੂ ਦੇ ਮੈਂਬਰ ਮਹਿੰਦਰ ਪਾਲ ਸਿੰਘ ਅੱਜ, ਵੀਰਵਾਰ ਨੂੰ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੰਦਰਯਾਨ-3 ਦੀ ਕਾਮਯਾਬੀ ਪੂਰੇ ਸੰਸਾਰ ਵਿੱਚ ਸਾਡੇ ਭਾਰਤ ਦਾ ਰੁਤਬਾ ਹੋਰ ਵੱਡਾ ਹੋਇਆ ਹੈ ਅਤੇ ਬੜੀ ਖੁਸ਼ੀ ਦੀ ਗੱਲ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਭਾਰਤ ਵਿੱਚ ਰਹਿ ਕੇ ਹੀ ਉੱਚ ਵਿੱਦਿਆ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਆਪਣੇ ਸੂਬੇ ਤੇ ਆਪਣੇ ਭਾਰਤ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸਰੋ ਦੇ ਨਵੇਂ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਵੀ ਖੁਲਾਸਾ ਕੀਤਾ।