Firing in Amritsar: ਅੰਮ੍ਰਿਤਸਰ 'ਚ ਦੋ ਗੁੱਟਾਂ ਵਿਚਕਾਰ ਹੋਈ ਖੂਨੀ ਝੜਪ, ਦੋਵਾਂ ਪਾਸਿਓਂ ਚੱਲੀਆਂ ਗੋਲੀਆਂ, ਇੱਕ ਦੀ ਮੌਤ - ਅੰਮ੍ਰਿਤਸਰ ਕ੍ਰਾਈਮ ਨਿਊਜ਼
🎬 Watch Now: Feature Video
Published : Nov 13, 2023, 4:08 PM IST
ਅੰਮ੍ਰਿਤਸਰ ਦੇ ਕਟੜਾ ਦੂਲੋ ਬਜ਼ਾਰ ਵਿੱਚ ਦੋ ਗਰੁੱਪਾਂ ਵਿਚਾਲੇ ਖੂਨੀ ਝੜਪ (shootout between two groups ) ਵੇਖਣ ਨੂੰ ਮਿਲੀ। ਚਸ਼ਮਦੀਦਾਂ ਮੁਤਾਬਿਕ ਜੂਆ ਖੇਡਦੇ ਸਮੇਂ ਦੋ ਗਰੁੱਪਾਂ ਵਿਚਕਾਰ ਝੜਪ ਹੋ ਗਈ ਅਤੇ ਦੋਵਾਂ ਧਿਰਾਂ ਦੀ ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਇੱਕ-ਦੂਜੇ ਉੱਤੇ ਆਹਮੋ ਸਾਹਮਣੇ ਫਾਇਰਿੰਗ ਕਰ ਦਿੱਤੀ। ਇਸ ਝੜਪ ਦੌਰਾਨ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਗਈ। ਦੂਜੇ ਪਾਸੇ ਮੌਕੇ ਉੱਤੇ ਤਫ਼ਤੀਸ਼ ਕਰਨ ਪਹੁੰਚੀ ਅੰਮ੍ਰਿਤਸਰ ਪੁਲਿਸ (Amritsar Police) ਦਾ ਕਹਿਣਾ ਹੈ ਕਿ ਇਹ ਇੱਕ ਗੈਂਗਵਾਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਕਿ ਦੋਵਾਂ ਗਰੁੱਪਾਂ ਵਿਚਕਾਰ ਜੂਏ ਨੂੰ ਲੈਕੇ ਝੜਪ ਹੋਈ ਹੈ ਜਾਂ ਇਸ ਖੂਨੀ ਲੜਾਈ ਦਾ ਕਾਰਣ ਕੋਈ ਪਹਿਲਾਂ ਤੋਂ ਚਲਦੀ ਆ ਰਹੀ ਰੰਜਿਸ਼ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ( case registered against the accused) ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।