Hoshiarpur Crime Video : ਲੁਟੇਰੇ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਡਾਏ ਲੱਖਾਂ ਰੁਪਏ, ਘਟਨਾ ਸੀਸੀਟੀਵੀ 'ਚ ਕੈਦ - Punjab News
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/27-09-2023/640-480-19617812-thumbnail-16x9-hsp.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Sep 27, 2023, 10:21 AM IST
ਹੁਸ਼ਿਆਰਪੁਰ ਫ਼ਗਵਾੜਾ ਮਾਰਗ ਉੱਤੇ ਮੁਹੱਲਾ ਦੀਪ ਨਗਰ ਵਿਖੇ ਸਥਿਤ ਸ਼ਕਤੀ ਟਰੇਡਿੰਗ ਕੰਪਨੀ ਨੂੰ ਲੁਟੇਰਿਆਂ ਵੱਲੋ ਅਪਣਾ ਨਿਸ਼ਾਨਾ ਬਣਾਇਆ ਗਿਆ ਤੇ ਲੁਟੇਰੇ ਗੱਡੀ ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਿਕ ਕੰਪਨੀ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕੀ ਕਰੀਬ 8 ਵਜੇ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀਆਂ ਕਰ ਰਹੇ ਸਨ, ਤਾਂ ਇਸ ਦੌਰਾਨ ਦੋਹਾਂ ਹੀ ਗੱਡੀਆਂ ਦੇ ਟਾਇਰ ਪੈਂਚਰ ਸੀ। ਦੇਖਦੇ ਹੀ ਦੇਖਦੇ ਲੁਟੇਰੇ ਗੱਡੀ ਦਾ ਸ਼ੀਸ਼ਾ ਤੋੜ ਕੇ ਲੱਖਾਂ ਦੀ ਨਕਦੀ ਲੁੱਟ (Hoshiarpur Crime Video) ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕਰੀਬ 8 ਤੋਂ 10 ਲੱਖ ਦੀ ਨਕਦੀ ਸੀ ਤੇ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ਉੱਤੇ ਪਹੁੰਚੇ ਥਾਣਾ ਮਾਡਲ ਟਾਊਨ ਦੇ ਐਸਐਚਓ ਕਰਨੈਲ ਸਿੰਘ ਨੇ ਦੱਸਿਆ ਕੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।