ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਹਰਸਿਮਰਤ ਬਾਦਲ ਨੇ ਸੁਣਾਈਆਂ ਸਿੱਧੀਆਂ - ਕਾਨੂੰਨ ਵਿਵਸਥਾ ਖ਼ਰਾਬ
🎬 Watch Now: Feature Video
Published : Jan 6, 2024, 5:50 PM IST
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਿਥੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤਾਂ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੀਐਮ ਮਾਨ ਕਹਿੰਦੇ ਸੀ ਕਿ ਸੱਥਾਂ ਤੋਂ ਸਰਕਾਰ ਚੱਲੇਗੀ ਪਰ ਉਹ ਅੱਜ ਪੰਜਾਬ ਨੂੰ ਛੱਡ ਕੇ ਵਿਪਾਸਨਾ ਲਈ ਆਂਧਰਾ ਪ੍ਰਦੇਸ਼ ਚੱਲ ਗਏ। ਉਨ੍ਹਾਂ ਕਿਹਾ ਕਿ ਈਡੀ ਤੋਂ ਡਰਦੇ ਅਰਵਿੰਦ ਕੇਜਰੀਵਾਲ ਪੰਜਾਬ 'ਚ ਵਿਪਾਸਨਾ ਲਈ ਆਏ ਸੀ ਤੇ ਜੇਕਰ ਕੋਈ ਸ਼ਰਾਬ ਘਪਲਾ ਨਹੀਂ ਕੀਤਾ ਤਾਂ ਜਾਂਚ ਤੋਂ ਕਿਉਂ ਡਰ ਰਹੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਰਾਹਤ ਵੀ ਮਿਲੀ ਹੋਈ ਪਰ ਫਿਰ ਵੀ ਉਹ ਜਾਂਚ 'ਚ ਸ਼ਾਮਲ ਹੁੰਦੇ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਖ਼ਰਾਬ ਹੋ ਚੁੱਕੀ ਤੇ ਮੁੱਖ ਮੰਤਰੀ ਮਾਨ ਨੂੰ ਆਪਣੀ ਵਿਪਾਸਨਾ ਦੀ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਚਮਕਾਉਣ ਲਈ ਸੂਬੇ ਦਾ ਪੈਸਾ ਮਾਨ ਸਰਕਾਰ ਬਰਬਾਦ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਉਮਰ 'ਚ ਆਪਣੇ ਬੱਚਿਆਂ ਦੇ ਵਿਆਹ ਕਰਨੇ ਚਾਹੀਦੇ ਸੀ, ਉਸ ਉੇਮਰ 'ਚ ਸੀਐਮ ਮਾਨ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਵਿਆਹ ਕਰ ਰਹੇ ਹਨ।