26 ਜਨਵਰੀ ਤੋਂ 598 ਮੁਹੱਲਾ ਕਲੀਨਿਕ ਕਰਾਂਗੇ ਜਨਤਾ ਦੇ ਸਪੁਰਦ : ਜੋੜੇਮਾਜਰਾ - 598 Mohalla Clinics will be handed
🎬 Watch Now: Feature Video
ਸਿਹਤ ਸਹੂਲਤਾਂ ਨੂੰ ਹੋਰ ਸੁਚੱਜੇ ਢੰਗ ਦੇ ਨਾਲ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ 26 ਜਨਵਰੀ ਨੂੰ 598 ਹੋਰ ਮੁਹੱਲਾ ਕਲੀਨਿਕ ਜਨਤਾ ਦੇ ਸਪੁਰਦ ਕਰਨ ਜਾ ਰਹੀ ਹੈ। ਜਿਸ ਦੇ ਨਾਲ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਘਰਾਂ ਦੇ ਨਜ਼ਦੀਕ ਹੀ ਮਿਲਣਗੀਆਂ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਪਿੰਡ ਵਜ਼ੀਰਾਬਾਦ ਵਿਖੇ ਪੱਤਰਕਾਰ ਮਿਲਣੀ ਦੌਰਾਨ ਕੀਤਾ। ਉਹ ਜਿੱਥੇ ਵਜ਼ੀਰਾਬਾਦ ਵਾਸੀਆਂ ਵੱਲੋਂ ਕਰਵਾਏ ਪੰਜਵੇਂ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵਿਚ 521 ਮੁਹੱਲਾ ਕਲੀਨਿਕ ਪੇਂਡੂ ਏਰੀਏ ਨਾਲ ਸਬੰਧਤ ਹਨ ਜਦ ਕਿ 77 ਮੁਹੱਲਾ ਕਲੀਨਿਕ ਸ਼ਹਿਰੀ ਖੇਤਰ ਨਾਲ ਸਬੰਧਤ ਹਨ।
Last Updated : Feb 3, 2023, 8:35 PM IST